ਵੱਡੀ ਖ਼ਬਰ: ਡਰੱਗ ਕੇਸ 'ਚ ਆਰੀਅਨ ਖ਼ਾਨ ਨੂੰ ਮਿਲੀ ਜ਼ਮਾਨਤ

10/28/2021 5:34:24 PM

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਵੱਡੀ ਰਾਹਤ ਮਿਲੀ ਹੈ। ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਲਗਾਤਾਰ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਬੰਬਈ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਆਰੀਅਨ ਦੀ ਤੀਜੀ ਵਾਰ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬੇਲ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਆਰੀਅਨ ਖ਼ਾਨ ਦੀ ਬੇਲ ਪਟੀਸ਼ਨ ਰੱਦ ਕੀਤੀ ਸੀ।

ਇਹ ਵੀ ਪੜ੍ਹੋ - ਆਰੀਅਨ ਡਰੱਗ ਕੇਸ : ਸਮੀਰ ਵਾਨਖੇੜੇ ਦੀਆਂ ਵਧੀਆਂ ਮੁਸ਼ਕਿਲਾਂ, ਗਵਾਹ ਕਿਰਨ ਗੋਸਾਵੀ ਗ੍ਰਿਫ਼ਤਾਰ

 

ਤੁਹਾਨੂੰ ਦੱਸ ਦੇਈਏ ਕਿ ਆਰੀਅਨ ਖ਼ਾਨ ਨੂੰ ਐੱਨ.ਸੀ.ਬੀ. ਨੇ ਡਰੱਗਸ ਕੇਸ 'ਚ ਗ੍ਰਿਫਤਾਰ ਕੀਤਾ ਹੈ। ਆਰੀਅਨ ਖ਼ਾਨ ਸਮੇਤ ਮੁਨਮੁਨ ਧਮੇਤਾ, ਅਰਬਾਜ਼ ਮਰਚੈਂਟ ਨੂੰ ਬੰਬਈ ਹਾਈਕੋਰਟ ਨੇ ਜ਼ਮਾਨਤ ਦਿੱਤੀ। ਕਿਹਾ ਜਾ ਰਿਹਾ ਹੈ ਕਿ ਆਰੀਅਨ ਖ਼ਾਨ ਅੱਜ ਨਹੀਂ ਕੱਲ ਜੇਲ੍ਹ ਤੋਂ ਬਾਹਰ ਨਿਕਲਣਗੇ। 

ਇਹ ਵੀ ਪੜ੍ਹੋ - ਕਰੂਜ਼ ਡਰੱਗ ਮਾਮਲਾ : ਸਮੀਰ ਵਾਨਖੇੜੇ ਦੀਆਂ ਵਿਆਹੁਤਾ ਮੁਸ਼ਕਲਾਂ 'ਚ ਵਾਧਾ

ਏ.ਐੱਸ.ਜੀ. ਦੀ ਦਲੀਲ 'ਤੇ ਮੁਕੂਲ ਰੋਹਤਗੀ ਦਾ ਜਵਾਬ
ਏ.ਐੱਸ.ਜੀ.ਅਨਿਲ ਸਿੰਘ ਦੀਆਂ ਦਲੀਲਾਂ ਦਾ ਜਵਾਬ ਦਿੰਦੇ ਹੋਏ ਕੋਰਟ 'ਚ ਆਰੀਅਨ ਦੇ ਵਕੀਲ ਮੁਕੂਲ ਰੋਹਤਗੀ ਨੇ ਕਿਹਾ ਕਿ ਆਰੀਅਨ, ਅਰਬਾਜ਼ ਇਕੱਠੇ ਸਨ ਪਰ ਨਹੀਂ ਪਤਾ ਸੀ ਕਿ ਅਰਬਾਜ਼ ਦੇ ਕੋਲ ਡਰੱਗਸ ਸੀ। ਆਰੀਅਨ ਖ਼ਾਨ ਨੇ ਕੋਈ ਸਾਜ਼ਿਸ਼ ਨਹੀਂ ਕੀਤੀ। ਸਾਜ਼ਿਸ਼ ਨੂੰ ਸਾਬਤ ਕਰਨ ਲਈ ਸਬੂਤ ਹੋਣ ਚਾਹੀਦੇ ਹਨ। ਸਾਜ਼ਿਸ਼ ਸਾਬਤ ਕਰਨਾ ਮੁਸ਼ਕਿਲ ਪਰ ਸਬੂਤਾਂ ਦਾ ਕੀ। ਮਾਨਵ ਅਤੇ ਗਾਬਾ ਆਰੀਅਨ ਨੂੰ ਜਾਣਦੇ ਸਨ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਮਾਮਲੇ 'ਚ ਦੋ ਲੋਕਾਂ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਰਿਤਿਕ ਰੌਸ਼ਨ ਨੇ ਮੁੜ ਕੀਤਾ ਆਰੀਅਨ ਖ਼ਾਨ ਦਾ ਸਮਰਥਨ, ਕਿਹਾ- ‘ਜੇਕਰ ਇਹ ਤੱਥ ਹਨ ਤਾਂ...’

ਐੱਨ.ਸੀ.ਬੀ. ਨੇ ਆਰੀਅਨ 'ਤੇ ਲਗਾਏ ਸਨ ਗੰਭੀਰ ਦੋਸ਼
ਆਰੀਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2 ਅਕਤੂਬਰ ਨੂੰ ਮੁੰਬਈ ਦੇ ਇੰਟਰਨੈਸ਼ਨਲ ਕਰੂਜ਼ ਟਰਮੀਨਲ ਤੋਂ ਹਿਰਾਸਤ 'ਚ ਲਿਆ ਗਿਆ ਸੀ। ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ 'ਤੇ ਹੋਣ ਵਾਲੀ ਡਰੱਗਸ ਪਾਰਟੀ 'ਚ ਆਰੀਅਨ ਖ਼ਾਨ ਸ਼ਾਮਲ ਹੋਣ ਜਾ ਰਹੇ ਸਨ। ਕਰੂਜ਼ ਸ਼ਿਪ 'ਤੇ ਐੱਨ.ਸੀ.ਬੀ. ਨੇ ਛਾਪਾ ਮਾਰਿਆ ਅਤੇ ਉਥੋਂ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਗ੍ਰਿਫਤਾਰ ਕਰ ਲਿਆ। ਆਰੀਅਨ ਖ਼ਾਨ ਦੇ ਕੋਲੋਂ ਡਰੱਗਸ ਨਹੀਂ ਮਿਲੀ ਸੀ ਪਰ ਐੱਨ.ਸੀ.ਬੀ. ਵਲੋਂ ਆਰੀਅਨ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਐੱਨ.ਸੀ.ਬੀ. ਦਾ ਕਹਿਣਾ ਹੈ ਕਿ ਆਰੀਅਨ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਦਾ ਹਿੱਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ - ਗਾਇਕ ਰਣਜੀਤ ਬਾਵਾ ਬਣੇ ਪਿਤਾ, ਸਾਂਝੀ ਕੀਤੀ ਬੱਚੇ ਦੀ ਪਹਿਲੀ ਝਲਕ

Aarti dhillon

This news is Content Editor Aarti dhillon