ਆਰੀਅਨ ਖ਼ਾਨ ਨੂੰ ਅੱਜ ਵੀ ਨਹੀ ਮਿਲੀ ਜ਼ਮਾਨਤ, ਵੀਰਵਾਰ ਤੱਕ ਦੇ ਲਈ ਟਲੀ ਸੁਣਵਾਈ

10/27/2021 6:20:51 PM

ਮੁੰਬਈ- ਡਰੱਗ ਮਾਮਲੇ 'ਚ ਲਗਾਤਾਰ 18 ਦਿਨਾਂ ਤੋਂ ਜੇਲ੍ਹ ਕੱਟ ਰਹੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲੀ ਹੈ। ਕੋਰਟ ਨੇ ਕੱਲ ਭਾਵ ਵੀਰਵਾਰ ਤੱਕ ਲਈ ਆਰੀਅਨ ਖ਼ਾਨ ਦੇ ਕੇਸ ਦੀ ਸੁਣਵਾਈ ਟਾਲ ਦਿੱਤੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦਾ ਦਿਲ ਫਿਰ ਤੋਂ ਟੁੱਟ ਗਿਆ ਹੈ।


ਅੱਜ ਦੁਪਹਿਰ ਢਾਈ ਵਜੇ ਤੋਂ ਚੱਲ ਰਹੀ ਸੁਣਵਾਈ 'ਚ ਆਰੀਅਨ ਖ਼ਾਨ ਨੂੰ ਕਿਸੇ ਵੀ ਵਲੋਂ ਰਾਹਤ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਲਗਭਗ 4 ਵਾਰ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਚੁੱਕਾ ਹੈ। ਐੱਨ.ਡੀ.ਪੀ.ਐੱਸ. ਕੋਰਟ ਨੇ 20 ਅਕਤੂਬਰ ਨੂੰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਆਰੀਅਨ ਖ਼ਾਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਹਾਈਕੋਰਟ ਪਹੁੰਚੀ ਸੀ। ਬੀਤੇ ਦਿਨ 26 ਅਕਤੂਬਰ ਨੂੰ ਵੀ ਆਰੀਅਨ ਦੀ ਜ਼ਮਾਨਤ 'ਤੇ ਸੁਣਵਾਈ ਅੱਜ ਦੇ ਲਈ ਟਾਲ ਦਿੱਤੀ ਗਈ ਸੀ ਪਰ ਅੱਜ ਵੀ ਫ਼ੈਸਲਾ ਕੱਲ ਭਾਵ ਵੀਰਵਾਰ 'ਤੇ ਛੱਡ ਦਿੱਤਾ ਗਿਆ ਹੈ। '

ਵਰਣਨਯੋਗ ਹੈ ਕਿ ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਨੂੰ 2 ਅਕਤੂਬਰ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ 'ਤੇ ਹੋ ਰਹੀ ਪਾਰਟੀ 'ਚ ਹੋਈ ਛਾਪੇਮਾਰੀ ਤੋਂ ਬਾਅਦ ਹਿਰਾਸਤ 'ਚ ਲਿਆ ਸੀ। ਦੋਸ਼ ਸੀ ਕਿ ਕਰੂਜ਼ 'ਤੇ ਡਰੱਗ ਪਾਰਟੀ ਹੋ ਰਹੀ ਸੀ। ਲੰਬੀ ਪੁੱਛਗਿੱਛ ਤੋਂ ਬਾਅਦ ਆਰੀਅਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਕੁਝ ਦਿਨ ਬਾਅਦ ਆਰੀਅਨ ਐੱਨ.ਸੀ.ਬੀ. ਦੀ ਹਿਰਾਸਤ 'ਚ ਰਹੇ ਅਤੇ 8 ਅਕਤੂਬਰ ਨੂੰ ਉਸ ਨੂੰ ਜੇਲ੍ਹ ਭੇਜਿਆ ਗਿਆ। ਕੋਰਟ ਨੇ 30 ਅਕਤੂਬਰ ਤੱਕ ਆਰੀਅਨ ਖ਼ਾਨ ਦੀ ਹਿਰਾਸਤ ਵਧਾ ਦਿੱਤੀ ਹੈ।

Aarti dhillon

This news is Content Editor Aarti dhillon