ਨਵਾਬ ਮਲਿਕ ਨੇ ਸ਼ਾਹਰੁਖ ਦੇ ਪੁੱਤਰ ਦੇ ਮਾਮਲੇ ਨੂੰ ਦੱਸਿਆ ਫਰਜ਼ੀ, ਕਿਹਾ ''ਮੁੰਬਈ ''ਚ ਅੱਤਵਾਦ ਫੈਲਾ ਰਹੇ BJP ਤੇ NCB''

10/21/2021 10:28:45 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਡਰੱਗਸ ਕੇਸ ਨੂੰ ਲੈ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਲੀਡਰ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਬੀ. ਜੇ. ਪੀ. ਤੇ ਨਾਰਕੋਟਿਕਸ ਕੰਟੋਰਲ ਬਿਊਰੋ 'ਤੇ ਨਿਸ਼ਾਨਾ ਵਿੰਨ੍ਹਿਆ। ਹੁਣ ਨਵਾਬ ਮਲਿਕ ਨੇ ਇਲਜ਼ਾਮ ਲਾਇਆ ਕਿ ਬੀ. ਜੇ. ਪੀ. ਅਤੇ ਐੱਨ. ਸੀ. ਬੀ. ਮਿਲ ਕੇ ਮੁੰਬਈ 'ਚ ਅੱਤਵਾਦ ਫੈਲਾ ਰਹੇ ਹਨ। ਨਵਾਬ ਮਲਿਕ ਨੇ ਕੇਂਦਰੀ ਏਜੰਸੀ ਦੇ ਖੇਤਰੀ ਨਿਰਦੇਸਕ ਵਾਨਖੇੜੇ ਦੀ ਵ੍ਹਟਸਐਪ ਗੱਲਬਾਤ ਦੀ ਜਾਂਚ ਕਰਨ ਸਬੰਧੀ ਆਪਣੀ ਮੰਗ ਨੂੰ ਫਿਰ ਤੋਂ ਦੁਹਰਾਉਂਦਿਆਂ ਕਿਹਾ ਇਸ ਤੋਂ ਪਤਾ ਲੱਗੇਗਾ ਕਿ ਐੱਨ. ਸੀ. ਬੀ. ਦੇ ਮਾਮਲੇ ਕਿੰਨੇ ਫਰਜ਼ੀ ਹਨ।

ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਤਸਵੀਰਾਂ ਨੇ ਫੈਲਾਈ ਸਨਸਨੀ

ਸਰਕਾਰ ਨੂੰ ਬਦਨਾਮ ਕਰਨ ਲਈ NCB ਦਾ ਇਸੇਤਾਮਲ ਕੀਤਾ ਜਾ ਰਿਹਾ - ਨਵਾਬ ਮਲਿਕ
ਨਵਾਬ ਮਲਿਕ ਨੇ ਦਾਅਵਾ ਕੀਤਾ ਕਿ ਕਰੂਜ਼ ਤੋਂ ਡਰੱਗਸ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਲਾ ਫਰਜ਼ੀ ਹੈ ਅਤੇ ਗ੍ਰਿਫ਼ਤਾਰੀ ਸਿਰਫ਼ ਵ੍ਹਟਸਐਪ ਗੱਲਬਾਤ ਦੇ ਆਧਾਰ 'ਤੇ ਕੀਤੀ ਗਈ ਸੀ। ਮੰਤਰੀ ਨੇ ਕਿਹਾ ਕਿ ਜਹਾਜ਼ 'ਤੇ ਛਾਪੇ ਤੋਂ ਬਾਅਦ ਉਚਿਤ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਮੁਲਜ਼ਮ ਹੈ ਅਤੇ ਜੇਲ੍ਹ 'ਚ ਬੰਦ ਹੈ।

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਤੇ ਵਿਰਾਟ ਕੋਹਲੀ ਨੇ ਸਾਂਝੀਆਂ ਕੀਤੀਆਂ ਧੀ ਦੀਆਂ ਕਿਊਟ ਤਸਵੀਰਾਂ

ਮਲਿਕ ਨੇ ਇਲਜ਼ਾਮ ਲਾਇਆ ਕਿ ਸੂਬੇ 'ਚ ਮਹਾ ਵਿਕਾਸ ਆਘਾੜੀ ਸਰਕਾਰ ਨੂੰ ਬਦਨਾਮ ਕਰਨ ਲਈ ਐੱਨ. ਸੀ. ਬੀ. ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਆਪਣੇ ਦਾਅਵੇ ਦੇ ਸਮਰਥਨ 'ਚ ਸਬੂਤ ਪੇਸ਼ ਕਰਨਗੇ। ਦੱਸ ਦੇਈਏ ਕਿ ਆਰੀਅਨ ਖ਼ਾਨ ਨੂੰ ਕੱਲ੍ਹ ਵੀ ਜ਼ਮਾਨਤ ਨਹੀਂ ਮਿਲੀ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸ਼ੰਮੀ ਕਪੂਰ ਨੇ ਦੂਜੀ ਪਤਨੀ ਨਾਲ ਵਿਆਹ ਲਈ ਰੱਖੀ ਸੀ ਇਹ ਸ਼ਰਤ

ਨੋਟ - ਨਵਾਬ ਮਲਿਕ ਦੇ ਦਾਅਵੇ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita