ਆਰੀਅਨ ਖ਼ਾਨ ਦੀ ਜ਼ਮਾਨਤ ਤੋਂ ਪਹਿਲਾਂ ਟਵਿੱਟਰ 'ਤੇ ਟਰੈਂਡ ਹੋਇਆ 'No Bail Only Jail'

10/13/2021 12:10:53 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ 'ਤੇ ਅੱਜ ਅਦਾਲਤ 'ਚ ਸੁਣਵਾਈ ਹੋਣੀ ਹੈ। ਆਰੀਅਨ ਖ਼ਾਨ ਦੀ ਜ਼ਮਾਨਤ ਦੀ ਸੁਣਵਾਈ ਤੋਂ ਪਹਿਲਾਂ ਹੀ ਟਵਿੱਟਰ 'ਤੇ 'No Bail Only Jail' ਟਰੈਂਡ ਕਰਨ ਲੱਗਾ ਹੈ। ਇਸ 'ਤੇ ਲੋਕ ਵੱਖ-ਵੱਖ ਤਰ੍ਹਾਂ ਦੇ ਮੀਮਸ ਵੀ ਬਣਾ ਰਹੇ ਹਨ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਮੀਮਸ -

ਦੱਸ ਦਈਏ ਕਿ ਨਸ਼ਿਆਂ ਦੇ ਮਾਮਲੇ 'ਚ ਫਸਿਆ ਆਰੀਅਨ ਖ਼ਾਨ ਇਸ ਸਮੇਂ ਆਰਥਰ ਰੋਡ ਜੇਲ੍ਹ 'ਚ ਹੈ। ਉਸ ਦੀ ਜ਼ਮਾਨਤ 'ਤੇ ਉਸ ਦੇ ਵਕੀਲ ਪਿਛਲੇ ਕਈ ਦਿਨਾਂ ਤੋਂ ਸਖਤ ਮਿਹਨਤ ਕਰ ਰਹੇ ਹਨ ਪਰ ਹਰ ਵਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਕੁਝ ਨਾ ਕੁਝ ਪੇਚ ਫਸਾ ਦਿੰਦਾ ਹੈ।

11 ਅਕਤੂਬਰ ਨੂੰ ਸੈਸ਼ਨ ਕੋਰਟ 'ਚ ਆਰੀਅਨ ਖ਼ਾਨ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਸੀ। ਹੁਣ ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਅੱਜ ਉਸ ਦੀ ਜ਼ਮਾਨਤ ਬਾਰੇ ਕੀ ਫੈਸਲਾ ਆਵੇਗਾ।

ਦੱਸਣਯੋਗ ਹੈ ਕਿ ਅਮਿਤ ਦੇਸਾਈ ਇੱਕ ਮਸ਼ਹੂਰ ਕ੍ਰਾਈਮ ਵਕੀਲ ਹੈ। ਇਹ ਅਮਿਤ ਦੇਸਾਈ ਸੀ, ਜਿਸ ਨੇ ਸਲਮਾਨ ਖ਼ਾਨ ਨੂੰ 2002 ਦੇ 'ਹਿੱਟ ਐਂਡ ਰਨ' ਕੇਸ ਤੋਂ ਰਿਹਾਅ ਕਰਵਾਇਆ ਸੀ।

ਸਾਲ 2015 'ਚ ਅਮਿਤ ਦੇਸਾਈ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਲਈ ਉਸ ਦੇ 'ਹਿੱਟ ਐਂਡ ਰਨ' ਕੇਸ ਦੀ ਨੁਮਾਇੰਦਗੀ ਕੀਤੀ ਸੀ।

ਅਮਿਤ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਸਲਮਾਨ ਨੂੰ ਪੰਜ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮਈ 2015 'ਚ ਅਮਿਤ ਨੇ ਸਲਮਾਨ ਦਾ ਬਚਾਅ ਕੀਤਾ ਅਤੇ ਉਨ੍ਹਾਂ ਨੂੰ 30,000 ਰੁਪਏ ਦੀ ਰਾਸ਼ੀ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ।

sunita

This news is Content Editor sunita