ਪੰਜਾਬੀ ਗਾਇਕੀ ਦੇ ਸੂਫੀ ਸਰਤਾਜ ਮਾਸਟਰ ਸਲੀਮ ਨੂੰ ਜਨਮਦਿਨ ਮੁਬਾਰਕ (ਦੇਖੋ ਤਸਵੀਰਾਂ)

07/13/2015 3:23:41 PM

ਜਲੰਧਰ- ਮਾਸਟਰ ਸਲੀਮ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ''ਚ ਵੀ ਇਕ ਜਾਣਿਆ-ਪਛਾਣਿਆ ਨਾਂ ਬਣ ਗਿਆ ਹੈ। ਮਾਸਟਰ ਸਲੀਮ ਨੂੰ ਗਾਇਕੀ ਦਾ ਜਾਦੂ ਉਨ੍ਹਾਂ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਮਿਲਿਆ। ਉਹੀ ਮਾਸਟਰ ਸਲੀਮ ਦੇ ਟੀਚਰ, ਗੁਰੂ ਤੇ ਇੰਸਟੀਚਿਊਟ ਹਨ। ਮਾਸਟਰ ਸਲੀਮ ਦਾ ਜਨਮ 13 ਜੁਲਾਈ 1980 ''ਚ ਮਾਤਾ ਬੀਬੀ ਮਾਥਰੋ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਪਹਿਲੀ ਵਾਰ ਦੂਰਦਰਸ਼ਨ ''ਤੇ ਆਪਣਾ ਗੀਤ ਸੁਣ ਚਰਖੇ ਦੀ ਘੂਕ ਗਾਇਆ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ।
ਮਾਸਟਰ ਸਲੀਮ ਇਕ ਅਜਿਹੇ ਗਾਇਕ ਹਨ, ਜਿਹੜੇ ਹਰ ਤਰ੍ਹਾਂ ਦੇ ਗੀਤ ਨੂੰ ਆਪਣੀ ਆਵਾਜ਼ ਦੇ ਸਕਦੇ ਹਨ। ਭਾਵੇਂ ਸੂਫੀ ਗਾਇਕੀ ਹੋਵੇ, ਭੰਗੜੇ ਵਾਲੇ ਗੀਤ ਹੋਣ ਜਾਂ ਸੈਡ ਸੌਂਗ, ਮਾਸਟਰ ਸਲੀਮ ਲਈ ਇਨ੍ਹਾਂ ਗੀਤਾਂ ''ਚ ਜਾਨ ਭਰਨਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਨੇ ਗਾਇਕੀ ਨੂੰ ਇਕ ਜਜ਼ਬੇ ਵਜੋਂ ਲਿਆ ਹੈ, ਜਿਸ ਦੀ ਅੱਜ ਅਸੀਂ ਸਾਰੇ ਕਦਰ ਕਰਦੇ ਹਾਂ। ਉਨ੍ਹਾਂ ਨੂੰ ਜਨਮਦਿਨ ਮੌਕੇ ਜਗ ਬਾਣੀ ਵਲੋਂ ਲੱਖ-ਲੱਖ ਮੁਬਾਰਕਬਾਦ ਦਿੰਦੇ ਹਾਂ।