ਰੂਸ ਪਹੁੰਚਦੇ ਹੀ ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

08/25/2021 11:58:39 AM

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਨੂੰ ਲੈ ਕੇ ਰੂਸ 'ਚ ਹੈ। ਸ਼ੂਟਿੰਗ ਦੇ ਨਾਲ-ਨਾਲ ਅਦਾਕਾਰਾ ਰੂਸ ਦੇ ਖੂਬਸੂਰਤ ਨਜ਼ਾਰਿਆਂ ਦਾ ਵੀ ਖ਼ੂਬ ਮਜ਼ਾ ਲੈ ਰਹੀ ਹੈ। ਬੀਤੇ ਮੰਗਲਵਾਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੈਂਟ ਪੀਟਰਸਬਰਗ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ 'ਚ ਅਦਾਕਾਰਾ ਦਾ ਬਹੁਤ ਪਿਆਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।


ਸਾਹਮਣੇ ਆਈਆਂ ਤਸਵੀਰਾਂ 'ਚ ਕੈਟਰੀਨਾ ਸੈਂਟ ਪੀਟਰਸਬਰਗ ਦੀ ਪਾਰਕ 'ਚ ਮਸਤੀ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਦਾ ਕੁਦਰਤੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟ ਨੇ ਲਿਖਿਆ- 'ਇਕ ਦਿਨ ਪਾਰਕ 'ਚ'। 


ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਲਾਈਟ ਪਰਪਲ ਟੀ-ਸ਼ਰਟ ਦੇ ਨਾਲ ਮਲਟੀਕਲਰ ਸ਼ਾਰਟ 'ਚ ਨਜ਼ਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਵ੍ਹਾਈਟ ਰੰਗ ਦੇ ਬੂਟ ਪਹਿਨੇ ਹੋਏ ਹਨ। ਨੋ ਮੇਕਅਪ ਲੁੱਕ 'ਚ ਉਹ ਕਾਫੀ ਸੁੰਦਰ ਲੱਗ ਰਹੀ ਹੈ। 


ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਰੂਸ 'ਚ ਆਉਣ ਵਾਲੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਹ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਮੁੱਖ ਰੋਲ 'ਚ ਨਜ਼ਰ ਆਵੇਗੀ।

Aarti dhillon

This news is Content Editor Aarti dhillon