Video: ਅਰਮਾਨ ਬੇਦਿਲ ਦਾ ਨਵਾਂ ਗੀਤ ''ਅਧੂਰਾ ਪਿਆਰ'' ਹੋਇਆ ਰਿਲੀਜ਼

03/15/2017 2:31:23 PM

ਜਲੰਧਰ— ''ਜਾਨ ਵਾਰਦਾ'', ''ਲਾਵਾਂ'', ''ਵੂਫਰ'' ਵਰਗੇ ਗੀਤਾਂ ਨਾਲ ਪੰਜਾਬੀ ਗਾਇਕ ਅਰਮਾਨ ਬੇਦਿਲ ਨੇ ਇੰਡਸਟਰੀ ''ਚ ਆਪਣੀ ਵੱਖਰੀ ਪਛਾਣ ਕਾਇਮ ਕਰਨ ''ਚ ਸਫਲਤਾ ਹਾਸਲ ਕੀਤੀ ਹੈ। ਅਰਮਾਨ ਬੇਦਿਲ ਦਾ ਇੱਕ ਨਵਾਂ ਗੀਤ ''ਅਧੂਰਾ ਪਿਆਰ'' ਰਿਲੀਜ਼ ਹੋਇਆ ਹੈ। ਉਨ੍ਹਾਂ ਦਾ ਇਹ ਗੀਤ ਬੀਤੇ ਦਿਨ 14 ਮਾਰਚ ਨੂੰ ਯੂ.ਟਿਊਬ ''ਤੇ ਰਿਲੀਜ਼ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੀਤ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਆਪਣੀ ਸੁਰੀਲੀ ਆਵਾਜ਼ ''ਚ ਗਾਇਆ ਤੇ ਲਿਖਿਆ ਸੀ।
ਜ਼ਿਕਰਯੋਗ ਹੈ ਕਿ ਹੁਣ ਅਰਮਾਨ ਬੇਦਿਲ ਨੇ ਇਸ ਗੀਤ ਦੀ ਤਰਜ਼ ਬਦਲ ਕੇ ਇਸ ਨੂੰ ਆਪਣੀ ਸੁਰੀਲੀ ਆਵਾਜ਼ ''ਚ ਗਾਇਆ ਹੈ। ਅਰਮਾਨ ਬੇਦਿਲ ਨੇ ਇਸ ਗੀਤ ਨੂੰ ਸ਼ੈਰੀ ਮਾਨ ਦੀ ਮਨਜ਼ੂਰੀ ਨਾਲ ਗਾਇਆ ਹੈ। ਸ਼ੈਰੀ ਨੂੰ ਵੀ ਇਸ ਗੱਲ ਦਾ ਕੋਈ ਇਤਰਾਜ਼ ਨਹੀ ਸੀ। ਆਪਸੀ ਚੰਗੇ ਰਿਸ਼ਤੇ ਹੋਣ ਕਾਰਨ ਹੀ ਸ਼ੈਰੀ ਮਾਨ ਨੇ ਇਸ ਗੀਤ ਲਈ ਹਾਂ ਕੀਤੀ। ਹੁਣ ਇਸ ਗੀਤ ਦਾ ਸੰਗੀਤ ਐਮ. ਆਰ. ਵੀ ਨੇ ਕੀਤਾ ਹੈ। ਇਸ ਗੀਤ ਨੂੰ ਪੇਸ਼ ਸਪੀਡ ਰਿਕਾਰਡ ਨੇ ਕੀਤਾ ਹੈ।