ਇੰਗਲੈਂਡ ''ਚ ਪਤੀ ਨਾਲ ਸਮਾਂ ਬਿਤਾ ਰਹੀ ਹੈ ਅਨੁਸ਼ਕਾ ਸ਼ਰਮਾ, ਇੰਸਟਾਗ੍ਰਾਮ ''ਤੇ ਤਸਵੀਰ ਕੀਤੀ ਸਾਂਝੀ

07/31/2021 10:40:54 AM

ਮੁੰਬਈ- ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇਨੀਂ ਦਿਨੀਂ ਡਰਹਮ ਦੀਆਂ ਖੂਬਸੂਰਤ ਲੋਕੇਸ਼ਨ ‘ਤੇ ਘੁੰਮ ਰਹੇ ਹਨ। ਉਹ ਇਨੀਂ ਦਿਨੀਂ ਇੰਗਲੈਂਡ ‘ਚ ਪਤੀ ਵਿਰਾਟ ਕੋਹਲੀ ਅਤੇ ਬੇਟੀ ਵਾਮਿਕਾ ਦੇ ਨਾਲ ਮੌਜੂਦ ਹੈ। ਜਿੱਥੇ ਇੱਕ ਟੈਸਟ ਸੀਰੀਜ਼ ਤੋਂ ਬਾਅਦ ਵਿਰਾਟ ਦੇ ਨਾਲ ਅਨੁਸ਼ਕਾ ਘੁੰਮਣ ਨਿਕਲੀ। ਇਸ ਤੋਂ ਇਲਾਵਾ ਇਸ ਜੋੜੀ ਦੇ ਨਾਲ ਕ੍ਰਿਕੇਟਰ ਈਸ਼ਾਂਤ ਸ਼ਰਮਾ ਉਸ ਦੀ ਪਤਨੀ ਅਤੇ ਉਮੇਸ਼ ਯਾਦਵ ਵੀ ਆਪਣੀ ਪਤਨੀ ਦੇ ਨਾਲ ਨਜ਼ਰ ਆਏ।

ਇਸ ਦੇ ਨਾਲ ਹੀ ਆਥੀਆ ਸ਼ੈੱਟੀ ਵੀ ਇਸ ਜੋੜੀ ਦੇ ਨਾਲ ਮੌਜੂਦ ਸੀ। ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਆਥਿਆ ਆਪਣੇ ਪ੍ਰੇਮੀ ਦੇ ਨਾਲ ਨਜ਼ਰ ਆਈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

ਪ੍ਰਸ਼ੰਸਕਾਂ ਵੱਲੋਂ ਵੀ ਇਸ ਜੋੜੀ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਇਨੀਂ ਦਿਨੀਂ ਆਪਣੀ ਧੀ ਦੇ ਨਾਲ ਖੂਬ ਕੁਆਲਿਟੀ ਟਾਈਮ ਬਿਤਾ ਰਹੇ ਹਨ।

Aarti dhillon

This news is Content Editor Aarti dhillon