ਅਨੁਰਾਗ ਡੋਭਾਲ ਨੇ ਪ੍ਰਿਅੰਕਾ ਚੋਪੜਾ ਦਾ ਨਾਂ ਲੈ ਕੇ ਮੰਨਾਰਾ ਚੋਪੜਾ ਦੀ ਲਗਾਈ ਕਲਾਸ

12/27/2023 4:03:26 PM

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੀ ਮੁਕਾਬਲੇਬਾਜ਼ ਮੰਨਾਰਾ ਚੋਪੜਾ ਦੀ ਮੁਨੱਵਰ ਫਾਰੂਕੀ ਨਾਲ ਦੋਸਤੀ ਟੁੱਟ ਰਹੀ ਹੈ। ਆਇਸ਼ਾ ਖ਼ਾਨ ਦੇ ਆਉਣ ਤੋਂ ਬਾਅਦ ਤੋਂ ਉਹ ਆਪਣੀ ਦੋਸਤੀ ਨੂੰ ਲੈ ਕੇ ਸਕਾਰਾਤਮਕ ਹੋ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਉਸ ਦੀ ਮੁਨੱਵਰ ਨਾਲ ਲੜਾਈ ਵੀ ਹੋ ਚੁੱਕੀ ਹੈ। ਹੁਣ ਇਸ ਦੌਰਾਨ ਅਨੁਰਾਗ ਡੋਭਾਲ ਨੇ ਹਾਲ ਹੀ ’ਚ ਮੰਨਾਰਾ ਦੀ ਕਲਾਸ ਲਗਾਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਮੰਨਾਰਾ ਦੀ ਤੁਲਨਾ ਪ੍ਰਿਅੰਕਾ ਚੋਪੜਾ ਨਾਲ ਵੀ ਕੀਤੀ ਤੇ ਕਿਹਾ ਕਿ ਦੋਵਾਂ ’ਚ ਕਾਫੀ ਫਰਕ ਹੈ।

ਅਨੁਰਾਗ ਨੇ ਮੰਨਾਰਾ ਨੂੰ ਦਿਖਾਇਆ ਸ਼ੀਸ਼ਾ
ਕੀ ਹੁੰਦਾ ਹੈ ਕਿ ਮੰਨਾਰਾ, ਵਿੱਕੀ ਜੈਨ, ਈਸ਼ਾ ਮਾਲਵੀਆ ਤੇ ਸਮਰਥ ਨਾਲ ਮੁਨੱਵਰ ਤੇ ਆਇਸ਼ਾ ਬਾਰੇ ਗੱਲ ਕਰਦੀ ਹੈ। ਅਨੁਰਾਗ ਉਥੇ ਆਉਂਦਾ ਹੈ ਤੇ ਮੰਨਾਰਾ ਨੂੰ ਉਸ ਦੀਆਂ ਭਾਵਨਾਵਾਂ ਬਾਰੇ ਪੁੱਛਦਾ ਹੈ। ਅਨੁਰਾਗ ਫਿਰ ਕਹਿੰਦੇ ਹਨ ਕਿ ਮੰਨਾਰਾ ਹਮੇਸ਼ਾ ਉਸ ਦੀ ਦੋਸਤੀ ਨੂੰ ਘੱਟ ਸਮਝਦੀ ਹੈ। ਮੰਨਾਰਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਜੋ ਮਰਜ਼ੀ ਸੋਚਣ ਦਿਓ। ਇਸ ਤੋਂ ਬਾਅਦ ਅਨੁਰਾਗ ਮੰਨਾਰਾ ਨੂੰ ਕਹਿੰਦਾ ਹੈ ਕਿ ਉਹ ਉਸ ’ਤੇ ਭਰੋਸਾ ਨਹੀਂ ਕਰ ਸਕਦਾ। ਉਹ ਮੁੰਡਿਆਂ ਨਾਲ ਦੋਸਤੀ ਕਰਕੇ ਖੇਡ ’ਚ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਤੁਹਾਨੂੰ ਬੁਰਾ ਲੱਗ ਰਿਹਾ ਹੈ ਕਿਉਂਕਿ ਮੁਨੱਵਰ ਤੇ ਆਉਰਾ ਆਇਸ਼ਾ ਦੇ ਨਾਲ ਬੈਠਦੇ ਹਨ। ਪਹਿਲਾਂ ਮੰਨਾਰਾ ਮੁਨੱਵਰ ਨਾਲ ਹੈਂਗਆਊਟ ਕਰਦੀ ਸੀ ਪਰ ਜਦੋਂ ਉਸ ਨਾਲ ਲੜਾਈ ਹੋਈ ਤਾਂ ਉਹ ਮੇਰੇ ਤੇ ਅਭਿਸ਼ੇਕ ਨਾਲ ਸਮਾਂ ਬਿਤਾਉਣ ਲੱਗ ਪਈ।

ਇਹ ਖ਼ਬਰ ਵੀ ਪੜ੍ਹੋ : 75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ

ਪ੍ਰਿਅੰਕਾ ਨਾਲ ਕੀਤੀ ਤੁਲਨਾ
ਅਨੁਰਾਗ ਫਿਰ ਮੰਨਾਰਾ ਦੀ ਤੁਲਨਾ ਪ੍ਰਿਅੰਕਾ ਚੋਪੜਾ ਤੇ ਪਰਿਣੀਤੀ ਨਾਲ ਕਰਦੇ ਹਨ ਤੇ ਕਹਿੰਦੇ ਹਨ ਕਿ ਭਰਾ ਕੋਈ ਤੁਲਨਾ ਨਹੀਂ ਹੈ। ਇਹ ਜ਼ੁਬਾਨ ਦੇਖ ਲਓ ਤੇ ਪ੍ਰਿਅੰਕਾ ਚੋਪੜਾ ਨੂੰ ਸੁਣ ਲਓ। ਅੱਧਾ ਘੰਟਾ ਉਨ੍ਹਾਂ ਨੂੰ ਸੁਣੋ ਤਾਂ ਮਦਹੋਸ਼ ਹੋ ਜਾਓਗੇ। ਜਦੋਂ ਮੰਨਾਰਾ ਨੇ ਪਰਿਵਾਰ ਦਾ ਨਾਂ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਅਨੁਰਾਗ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਸਰ ਸਹੀ ਸਨ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੀਆਂ ਦੋ ਭੈਣਾਂ ’ਚ ਬਹੁਤ ਫਰਕ ਹੈ। ਤੁਸੀਂ ਦਿਖਾਇਆ ਹੈ ਕਿ ਤੁਹਾਡੇ ਤੇ ਪ੍ਰਿਅੰਕਾ ’ਚ ਕਿੰਨਾ ਫਰਕ ਹੈ। ਕੀ ਤੁਸੀਂ ਪ੍ਰਿਅੰਕਾ ਚੋਪੜਾ ਦੀ ਭੈਣ ਹੋ?

ਮੰਨਾਰਾ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਫਿਰ ਅਨੁਰਾਗ ਦੀ ਭੈਣ ਭਾਵਿਆ ਦਾ ਨਾਂ ਲੈਂਦੀ ਹੈ। ਅਨੁਰਾਗ ਨੂੰ ਬਹੁਤ ਗੁੱਸਾ ਆਉਂਦਾ ਹੈ। ਦੋਵਾਂ ਵਿਚਾਲੇ ਤਕਰਾਰ ਵੱਧ ਗਈ ਤੇ ਇਸ ਤੋਂ ਬਾਅਦ ਈਸ਼ਾ ਤੇ ਅਭਿਸ਼ੇਕ ਸਮੇਤ ਹੋਰਨਾਂ ਨੇ ਵੀ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਂ ਲੈਣ ਤੋਂ ਮਨ੍ਹਾ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh