ਕੀਮੋਥੈਰੇਪੀ ਦੌਰਾਨ ਕਿਰਨ ਖੇਰ ਦੀ ਹਾਲਤ ਹੁੰਦੀ ਹੈ ਖ਼ਰਾਬ, ਅਨੁਪਮ ਖੇਰ ਨੇ ਦੱਸੀਆਂ ਕਈ ਹੋਰ ਵੀ ਗੱਲਾਂ

05/24/2021 11:04:58 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੀ ਪਤਨੀ ਕਿਰਨ ਖੇਰ ਦੀ ਸਿਹਤ ਬਾਰੇ ਅਪਡੇਟ ਕੀਤੀ ਹੈ। ਅਨੁਪਮ ਖੇਰ ਨੇ ਲਿਖਿਆ, "ਕਿਰਨ ਖੇਰ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ ਪਰ ਕੈਂਸਰ ਦਾ ਇਲਾਜ ਬਹੁਤ ਮੁਸ਼ਕਲ ਹੈ।" ਦੱਸ ਦੇਈਏ ਕਿ ਅਨੁਪਮ ਖੇਰ ਅਤੇ ਉਸ ਦੇ ਬੇਟਾ ਸਿਕੰਦਰ ਖੇਰ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨੂੰ ਕਿਰਨ ਦੀ ਸਿਹਤ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਅਨੁਪਮ ਖੇਰ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਹਾਲੀਵੁੱਡ ਅਦਾਕਾਰ ਰਾਬਰਟ ਡੀ ਨੀਰੋ ਮੈਸੇਜਾਂ ਰਾਹੀਂ ਕਿਰਨ ਦਾ ਹਾਲ ਚਾਲ ਪੁੱਛਦੇ ਰਹਿੰਦੇ ਹਨ।

ਸਿਹਤ 'ਚ ਹੋ ਰਿਹਾ ਹੋਲੀ-ਹੋਲੀ ਸੁਧਾਰ
'ਬੰਬੇ ਟਾਈਮਜ਼' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਨੁਪਮ ਨੇ ਕਿਹਾ, 'ਕਿਰਨ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਹ ਮੁਸ਼ਕਲ ਇਲਾਜ ਹੈ। ਉਹ ਅਕਸਰ ਕਹਿੰਦੀ ਹੈ ਕਿ ਤਾਲਾਬੰਦੀ ਅਤੇ ਕੋਵੀਡ19 ਕਾਰਨ ਚੀਜ਼ਾਂ ਮੁਸ਼ਕਲ ਹੋ ਗਈਆਂ ਹਨ। ਉਨ੍ਹਾਂ ਸਾਰੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਜਿਹੜੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ।'

ਕੀਮੋਥੈਰੇਪੀ ਵਾਲੇ ਦਿਨ ਕਿਰਨ ਖੇਰ ਦੀ ਹਾਲਤ ਹੁੰਦੀ ਹੈ ਖ਼ਰਾਬ
ਅਨੁਪਮ ਨੇ ਇਹ ਵੀ ਕਿਹਾ, 'ਕੁਝ ਦਿਨ ਬਹੁਤ ਚੰਗੇ ਲੰਘਦੇ ਹਨ ਪਰ ਕੀਮੋਥੈਰੇਪੀ ਵਾਲੇ ਦਿਨ ਕਿਰਨ ਖੇਰ ਥੋੜੀ ਪ੍ਰੇਸ਼ਾਨ ਹੋ ਜਾਂਦੀ ਹੈ। ਉਹ ਬਾਹਰ ਨਹੀਂ ਜਾ ਸਕਦੀ ਅਤੇ ਨਾ ਹੀ ਲੋਕਾਂ ਨੂੰ ਮਿਲ ਸਕਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਕਿਰਨ ਖੇਰ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ। ਇਸ ਮੁਸ਼ਕਲ ਸਮੇਂ 'ਚ ਅਸੀਂ ਸਾਰੇ ਕਿਰਨ ਦੇ ਨਾਲ ਹਾਂ ਅਤੇ ਉਹ ਵੀ ਠੀਕ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।'

ਵਿਦੇਸ਼ੀ ਸਿਤਾਰੇ ਵੀ ਪੁੱਛਦੇ ਨੇ ਹਾਲ-ਚਾਲ
ਅਨੁਪਮ ਖੇਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਹਾਲੀਵੁੱਡ ਅਦਾਕਾਰ ਰੌਬਰਟ ਡੀ ਨੀਰੋ, ਜੋ ਕਿ ਅਨੁਪਮ ਦਾ ਦੋਸਤ ਹੈ, ਜੋ ਅਕਸਰ ਕਿਰਨ ਦੀ ਹਾਲਤ ਬਾਰੇ ਪੁੱਛਦਾ ਹੈ। ਉਸ ਨੇ ਕਿਰਨ ਦੀ ਬਿਮਾਰੀ ਦਾ ਪਤਾ ਲੱਗਦਿਆਂ ਹੀ ਰਾਬਰਟ ਨੂੰ ਸੰਦੇਸ਼ ਦਿੱਤਾ। ਮੇਰਾ ਬਰਥਡੇ ਵਿਸ਼ ਕਰਦੇ ਹੋਏ ਉਸ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਸੀ। ਰੋਜਰ ਫੈਡਰਰ ਨਾਲ ਉਸ ਦਾ ਇਸ਼ਤਿਹਾਰ ਦੇਖਣ ਤੋਂ ਬਾਅਦ ਮੈਂ ਮੈਸੇਜ ਕੀਤਾ ਅਤੇ ਜਵਾਬ 'ਚ ਉਹ ਮੇਰੇ ਪਰਿਵਾਰ ਅਤੇ ਕਿਰਨ ਦੀ ਸਿਹਤ ਬਾਰੇ ਪੁੱਛ ਰਿਹਾ ਸੀ।'

ਦੱਸਣਯੋਗ ਹੈ ਕਿ ਅਨੁਪਮ ਖੇਰ ਨੇ ਹਾਲ ਹੀ 'ਚ ਆਪਣੀ ਪਤਨੀ ਕਿਰਨ ਖੇਰ ਦੀ ਬਿਮਾਰੀ ਬਾਰੇ ਪ੍ਰਸ਼ੰਸਕਾਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਕਿਰਨ ਬਲੱਡ ਕੈਂਸਰ ਤੋਂ ਪੀੜਤ ਹੈ।

sunita

This news is Content Editor sunita