ਅੰਕਿਤਾ ਲੋਖੰਡੇ ਨੇ ਕਿਹਾ- ਸੁਸ਼ਾਂਤ ਸਿੰਘ ਰਾਜਪੂਤ ਲਈ ਛੱਡੀ ‘ਹੈਪੀ ਨਿਊ ਈਅਰ’ ਅਤੇ ‘ਬਾਜੀਰਾਵ ਮਸਤਾਨੀ’

03/23/2021 1:39:16 PM

ਮੁੰਬਈ: ਪਿਛਲੇ ਸਾਲ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ’ਚ ਬਹੁਤ ਸਾਰੀਆਂ ਗੱਲਾਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਹਾਲ ਹੀ ’ਚ ਪਹਿਲੀ ਵਾਰ ਸੁਸ਼ਾਂਤ ਸਿੰਘ ਦੀ ਸਾਬਕਾ ਪ੍ਰੇਮਿਕਾ ਰਹੀ ਅੰਕਿਤਾ ਲੋਖੰਡੇ ਨੇ ਆਪਣੇ ਅਤੇ ਸੁਸ਼ਾਂਤ ਦੇ ਰਿਸ਼ਤੇ ਦੇ ਬਾਰੇ ’ਚ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ ਹਨ। ਅੰਕਿਤਾ ਨੇ ਆਪਣੇ ਇਕ ਹਾਲੀਆ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੇ ਸੁਸ਼ਾਂਤ ਨੂੰ ਨਹੀਂ ਸਗੋਂ ਸੁਸ਼ਾਂਤ ਨੇ ਉਨ੍ਹਾਂ ਨੂੰ ਛੱਡਿਆ ਸੀ। ਇਸ ਇੰਟਰਵਿਊ ’ਚ ਅੰਕਿਤਾ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਨੇ ਸੁਸ਼ਾਂਤ ਸਿੰਘ ਦੇ ਕਾਰਨ ਕੁਝ ਵੱਡੀਆਂ ਬਾਲੀਵੁੱਡ ਫ਼ਿਲਮਾਂ ਛੱਡ ਦਿੱਤੀਆਂ ਸਨ। 


ਸੰਜੇ ਲੀਲਾ ਭੰਸਾਲੀ ਨੇ ਕੀਤਾ ਸੀ ਫੋਨ
ਅੰਕਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸ਼ਾਹਰੁਖ ਖ਼ਾਨ ਦੇ ਨਾਲ ਫਰਾਹ ਖ਼ਾਨ ਦੇ ਡਾਇਰੈਕਸ਼ਨ ’ਚ ਬਣੀ ‘ਹੈਪੀ ਨਿਊ ਈਅਰ’ ਛੱਡ ਦਿੱਤੀ ਸੀ ਕਿਉਂਕਿ ਉਹ ਸੁਸ਼ਾਂਤ ਦਾ ਕੈਰੀਅਰ ਬਣਦੇ ਦੇਖਣਾ ਚਾਹੁੰਦੀ ਸੀ। ਅੰਕਿਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ‘ਬਾਜੀਰਾਵ ਮਸਤਾਨੀ’ ਨੂੰ ਵੀ ਛੱਡ ਦਿੱਤਾ ਸੀ ਜਦੋਂਕਿ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੇ ਉਨ੍ਹਾਂ ਨੂੰ ਕਈ ਵਾਰ ਇਸ ਫ਼ਿਲਮ ’ਚ ਕੰਮ ਕਰਨ ਲਈ ਕਿਹਾ ਸੀ। ਅੰਕਿਤਾ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਸੰਜੇ ਸਰ ਨੇ ਮੈਨੂੰ ਕਾਲ ਕੀਤੀ ਅਤੇ ਕਿਹਾ ਕਿ ਕਰ ਲਓ ਬਾਜੀਰਾਵ ਨਹੀਂ ਤਾਂ ਯਾਦ ਰੱਖ ਪਛਤਾਏਗੀ ਤੂੰ। ਫਿਰ ਮੈਂ ਕਿਹਾ ਕਿ ਨਹੀਂ ਸਰ ਮੈਂ ਤਾਂ ਵਿਆਹ ਕਰਨਾ ਹੈ।


ਅੰਕਿਤਾ ਨੂੰ ਨਹੀਂ ਹੈ ਕੋਈ ਪਛਤਾਵਾ
ਹਾਲਾਂਕਿ ਅੰਕਿਤਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦੀ ਇੰਨੀਆਂ ਵੱਡੀਆਂ ਫ਼ਿਲਮਾਂ ਛੱਡਣ ਦਾ ਕੋਈ ਪਛਤਾਵਾ ਨਹੀਂ ਹੈ। ਇਮਾਨਦਾਰੀ ਨਾਲ ਕਹਾਂ ਤਾਂ ਉਦੋਂ ਮੇਰੀ ਪਿਓਰਿਟੀ ਕੁਝ ਹੋਰ ਸੀ ਅਤੇ ਇਸ ਤੋਂ ਇਲਾਵਾ ਮੈਨੂੰ ਆਪਣੇ ਕੈਰੀਅਰ ਅਤੇ ਪਰਸਨਲ ਜ਼ਿੰਦਗੀ ’ਚ ਬੈਲੇਂਸ ਬਣਾਉਣਾ ਵੀ ਨਹੀਂ ਆਉਂਦਾ ਸੀ। ਹੁਣ ਮੈਂ ਅਜਿਹਾ ਕਰ ਲੈਂਦੀ ਹੈ ਅਤੇ ਸਭ ਨੂੰ ਦੱਸਦੀ ਹਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੋਵਾਂ ਨੂੰ ਵੱਖ-ਵੱਖ ਕਿੰਝ ਸੰਭਾਲਨਾ ਹੈ। ਸੁਸ਼ਾਂਤ ਦੀ ਮੌਤ ਦੇ 9 ਮਹੀਨੇ ਬਾਅਦ ਅੰਕਿਤਾ ਲੋਖੰਡੇ ਦਾ ਬ੍ਰੇਕਅੱਪ ’ਤੇ ਖੁਲਾਸਾ-ਉਸ ਨੇ ਮੈਨੂੰ ਛੱਡਿਆ ਮੈਂ ਨਹੀਂ। 

Aarti dhillon

This news is Content Editor Aarti dhillon