ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਲਈ ਦਾਨ ਕੀਤੇ 5 ਕਰੋੜ ਰੁਪਏ!

09/06/2022 11:29:25 AM

ਮੁੰਬਈ- ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਨੂੰ ਇਸ ਸਮੇਂ ਕੁਦਰਤੀ ਮਾਰ ਨੂੰ ਝੇਲ ਰਿਹਾ ਹੈ। ਪਾਕਿਸਤਾਨ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ’ਚੋਂ ਇਕ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦਾ ਇਕ ਤਿਹਾਈ ਹਿੱਸਾ ਡੁੱਬ ਗਿਆ ਹੈ। ਹੜ੍ਹ ਨੇ ਉਥੋਂ ਦੇ ਲੋਕਾਂ ’ਚ ਭਿਆਨਕ ਸਥਿਤੀ ਪੈਦਾ ਕਰ ਦਿੱਤੀ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਾਕਿਸਤਾਨ ਦੀਆਂ ਵੱਡੀਆਂ ਹਸਤੀਆਂ ਨੇ ਦੇਸ਼ ਦੇ ਲੋਕਾਂ ਅਤੇ ਬਾਕੀ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ ਵਧਾਇਆ ਹੈ। ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਤੋਂ ਬਾਅਦ ਤਬਾਹ ਹੋਏ ਲੋਕਾਂ ਲਈ 5 ਕਰੋੜ ਰੁਪਏ ਦਾਨ ਕੀਤੇ ਹਨ। 

 

ਸਤਿਆ ਹੀ ਸਨਾਤਨ ਨਾਮ ਦੇ ਟਵਿਟਰ ਹੈਂਡਲ ’ਤੇ ਅਨਿਲ ਕਪੂਰ ਬਾਰੇ ਟਵੀਟ ਕੀਤਾ ਹੈ। ਇਸ ’ਚ ਲਿਖਿਆ ਹੈ ਕਿ ‘ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਲਈ 5 ਕਰੋੜ ਰੁਪਏ ਦਾਨ ਕੀਤੇ ਹਨ। ਕਾਸ਼! ਜੇਕਰ ਭਾਰਤ ਦੇ ਕਿਸੇ ਮੰਦਰ ਨੂੰ ਦੇ ਦਿੰਦਾ ਤਾਂ ਕੀ ਸਮੱਸਿਆ ਸੀ।’ 

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਭਰਾ ਸ਼ਾਹਬਾਜ਼ ਨਾਲ ਕੀਤੇ ‘ਲਾਲਬਾਗ ਚਾ ਰਾਜਾ’ ਦੇ ਦਰਸ਼ਨ, ਪੀਲੇ ਸੂਟ ’ਚ ਲੱਗ ਰਹੀ ਖ਼ੂਬਸੂਰਤ

ਹਾਲਾਂਕਿ ਅਨਿਲ ਕਪੂਰ ਨੇ ਅਜੇ ਤੱਕ ਇਸ ਟਵੀਟ ਨੂੰ ਲੈ ਕੇ ਕੋਈ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਅਸੀਂ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦੇ।

ਇਸ ਨੂੰ ਲੈ ਕੇ ਆਲੀਆ ਅਤੇ ਰਣਬੀਰ ਕਪੂਰ ਨੂੰ ਲੈ ਕੇ ਪਹਿਲਾਂ ਇਕ ਖ਼ਬਰ ਸਾਹਮਣੇ ਆਈ ਸੀ। ਜਿਸ ’ਚ ਕਿਹਾ ਗਿਆ ਸੀ ਕਿ ਜੋੜੇ ਨੇ ਪਾਕਿਸਤਾਨ ’ਚ ਹੜ੍ਹ ਪੀੜਤ ਲੋਕਾਂ ਨੂੰ ਆਰਥਿਕ ਮਦਦ ਪਹੁੰਚਾਈ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕਰਨ ਲਗੇ।

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ 18 ਵੈੱਬਸਾਈਟਾਂ ’ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ

ਦੱਸ ਦੇਈਏ ਕਿ ਪਾਕਿਸਤਾਨ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 3 ਕਰੋੜ 30 ਲੱਖ ਲੋਕ ਬੇਘਰ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਨੂੰ ਗੁਆਂਢੀ ਦੇਸ਼ ’ਚ ਇਸ ਕੁਦਰਤੀ ਆਫ਼ਤ ’ਤੇ ਦੁੱਖ ਪ੍ਰਗਟ ਕੀਤਾ ਸੀ।


 

Shivani Bassan

This news is Content Editor Shivani Bassan