ਬਲਿਊ ਬਿਕਨੀ ''ਚ ਅਨਨਿਆ ਪਾਂਡੇ ਨੇ ਲਗਾਇਆ ਬੋਲਡਨੈੱਸ ਦਾ ਤੜਕਾ (ਤਸਵੀਰਾਂ)

04/21/2022 2:58:09 PM

ਮੁੰਬਈ- ਅਦਾਕਾਰਾ ਅਨਨਿਆ ਪਾਂਡੇ ਆਪਣੇ ਕੰਮ ਦੇ ਨਾਲ-ਨਾਲ ਲੁੱਕ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ 'ਚ ਪਰਫੈਕਟ ਲੱਗਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ 'ਚ ਅਨਨਿਆ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਅੱਗ ਲਗਾ ਰਹੀਆਂ ਹਨ।


ਤਸਵੀਰਾਂ 'ਚ ਅਨਨਿਆ ਬਲਿਊ ਬਿਕਨੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਪ੍ਰਿਟਿੰਡ ਆਰੇਂਜ ਸ਼ਰੱਗ ਕੈਰੀ ਕੀਤਾ ਹੋਇਆ ਹੈ। ਅਦਾਕਾਰਾ ਬਿਨਾਂ ਮੇਕਅਪ ਦੇ ਨਜ਼ਰ ਆ ਰਹੀ ਹੈ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਬੋਲਡ ਲੱਗ ਰਹੀ ਹੈ। ਅਨਨਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਮਦਹੋਸ਼ ਹੋ ਗਏ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ 'ਗਹਿਰਾਈਆਂ' ਦੀ ਸ਼ੂਟਿੰਗ ਦੇ ਦੌਰਾਨ ਦੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਤੁਹਾਨੂੰ ਦੱਸ ਦੇਈਏ ਕਿ ਇਨੀਂ ਦਿਨੀਂ ਅਨਨਿਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹੀ ਹੈ। ਖ਼ਬਰ ਸੀ ਕਿ ਅਨਨਿਆ ਦਾ ਕਥਿਤ ਪ੍ਰੇਮੀ ਇਸ਼ਾਨ ਖੱਟਰ ਦੇ ਨਾਲ ਬ੍ਰੇਕਅੱਪ ਹੋ ਗਿਆ ਹੈ। ਹਾਲਾਂਕਿ ਦੋਵਾਂ ਨੇ ਇਸ ਬਾਰੇ 'ਚ ਕੋਈ ਵੀ ਬਿਆਨ ਨਹੀਂ ਦਿੱਤਾ। ਕੰਮ ਦੀ ਗੱਲ ਕਰੀਏ ਤਾਂ ਅਨਨਿਆ ਨੂੰ ਆਖਰੀ ਵਾਰ ਫਿਲਮ 'ਗਹਿਰਾਈਆਂ' 'ਚ ਦੇਖਿਆ ਗਿਆ ਸੀ। ਹੁਣ ਅਦਾਕਾਰਾ ਬਹੁਤ ਜਲਦ ਫਿਲਮ 'ਲਾਈਗਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਦੇ ਨਾਲ ਵਿਜੇ ਦੇਵਰਕੋਂਡਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ 'ਖੋਹ ਗਏ ਹਮ ਕਹਾਂ' 'ਚ ਵੀ ਦਿਖਾਈ ਦੇਵੇਗੀ।

Aarti dhillon

This news is Content Editor Aarti dhillon