ਸ਼ਵੇਤਾ ਤਿਵਾਰੀ ਖ਼ਿਲਾਫ਼ FIR ਦਰਜ, ਭਗਵਾਨ ਨੂੰ ਲੈ ਕੇ ਦਿੱਤਾ ਸੀ ਇਤਰਾਜ਼ਯੋਗ ਬਿਆਨ

01/28/2022 2:29:23 PM

ਮੁੰਬਈ- 'ਬਿਗ ਬੌਸ ਸੀਜ਼ਨ 4' ਦੀ ਜੇਤੂ ਅਤੇ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਦੇ ਬਿਆਨ 'ਤੇ ਬਵਾਲ ਵਧ ਗਿਆ ਹੈ। ਉਨ੍ਹਾਂ ਨੇ ਭੋਪਾਲ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਦੀ ਬ੍ਰਾ ਦਾ ਸਾਈਜ਼ ਭਗਵਾਨ ਲੈ ਰਹੇ ਹਨ। ਜਿਵੇਂ ਹੀ ਇਹ ਇਵੈਂਟ ਨਾਲ ਜੁੜਿਆ ਕਲਿੱਪ ਵਾਇਰਲ ਹੋਇਆ ਤਾਂ ਹਰ ਪਾਸੇ ਇਸ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ।


ਇੰਨਾ ਹੀ ਨਹੀਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਪੁਲਸ ਕਮਿਸ਼ਨਰ ਤੋਂ ਰਿਪੋਰਟ ਤੱਕ ਮੰਗ ਲਈ ਹੈ। ਉਧਰ ਹੁਣ ਭੋਪਾਲ ਦੇ ਸ਼ਾਮਲਾ ਹੀਲਸ ਥਾਣੇ 'ਚ ਸ਼ਵੇਤਾ ਤਿਵਾਰੀ ਦੇ ਖ਼ਿਲਾਫ਼ ਐੱਫ.ਆਈ.ਆਰ.ਦਰਜ ਹੋ ਗਈ ਹੈ।

 
 
 
 
View this post on Instagram
 
 
 
 
 
 
 
 
 
 
 

A post shared by ETimes TV (@etimes_tv)


ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸ਼ਵੇਤਾ ਤਿਵਾਰੀ ਦੇ ਖ਼ਿਲਾਫ਼ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਧਾਰਾ 295ਏ ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਸ਼ਵੇਤਾ ਵੈੱਬ ਸੀਰੀਜ਼ ਦੀ ਘੋਸ਼ਣਾ ਕਰਨ ਲਈ ਤਮਾਮ ਕਲਾਕਾਰਾਂ ਦੇ ਨਾਲ ਭੋਪਾਲ ਗਈ ਸੀ ਅਤੇ ਚਰਚਾ ਦੇ ਦੌਰਾਨ ਉਨ੍ਹਾਂ ਨੇ ਭਗਵਾਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਸ਼ਵੇਤਾ ਵਲੋਂ ਦਿੱਤੇ ਇਸ ਬਿਆਨ ਨੂੰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੰਨਿਆ ਗਿਆ ਹੈ।


ਸ਼ਵੇਤਾ ਤਿਵਾਰੀ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਸੂਬੇ ਦੇ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਹ ਬਿਆਨ ਸੁਣਿਆ ਹੈ ਅਤੇ ਦੇਖਿਆ ਵੀ ਹੈ। ਸ਼ਵੇਤਾ ਤਿਵਾਰੀ ਦਾ ਭੋਪਾਲ 'ਚ ਦਿੱਤਾ ਗਿਆ ਬਿਆਨ ਨਿੰਦਾਯੋਗ ਹੈ। ਭੋਪਾਲ ਪੁਲਸ ਕਮਿਸ਼ਨਰ ਮਕਰੰਦ ਦੇਊਸਕਰ ਨੂੰ 24 ਘੰਟੇ 'ਚ ਤੱਥਾਂ ਅਤੇ ਸੰਦਰਭ ਦੀ ਜਾਂਚ ਕਰਕੇ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ ਜਿਸ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰ ਦਿਓ।

Aarti dhillon

This news is Content Editor Aarti dhillon