KBC ਨੇ ਪੂਰੇ ਕੀਤੇ 1000 ਐਪੀਸੋਡ, 21 ਸਾਲਾਂ ਦੇ ਸਫ਼ਰ ਨੂੰ ਯਾਦ ਕਰ ਆਏ ਅਮਿਤਾਭ ਦੀਆਂ ਅੱਖਾਂ ''ਚ ਹੰਝੂ

11/29/2021 10:50:12 AM

ਨਵੀਂ ਦਿੱਲੀ (ਬਿਊਰੋ) : 'ਕੌਨ ਬਣੇਗਾ ਕਰੋੜਪਤੀ' ਦਾ ਹਰ ਸੀਜ਼ਨ ਹਿੱਟ ਰਿਹਾ ਹੈ। ਅਮਿਤਾਭ ਬੱਚਨ ਨੇ ਆਪਣੇ ਵੱਖਰੇ ਅੰਦਾਜ਼ ਨਾਲ ਇਸ ਸ਼ੋਅ ਦੀ ਸਫ਼ਲਤਾ ਨੂੰ ਹੋਰ ਵਧਾ ਦਿੱਤਾ ਹੈ। 21 ਸਾਲਾਂ ਤੋਂ ਚੱਲ ਰਹੇ ਇਸ ਗੇਮ ਸ਼ੋਅ ਨੇ ਦਰਸ਼ਕਾਂ ਦੇ ਦਿਲਾਂ 'ਚ ਆਪਣੇ ਲਈ ਇਕ ਖ਼ਾਸ ਥਾਂ ਬਣਾ ਲਈ ਹੈ। 'ਕੇਬੀਸੀ' ਨੇ ਹਾਲ ਹੀ 'ਚ ਆਪਣੇ 1000 ਐਪੀਸੋਡ ਪੂਰੇ ਕੀਤੇ ਹਨ। ਇਸ ਮੌਕੇ 'ਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਅਤੇ ਪੋਤੀ ਨਵਿਆ ਨਵੇਲੀ ਨੰਦਾ 'ਕੇਬੀਸੀ' ਦੇ ਸੈੱਟ 'ਤੇ ਪਹੁੰਚੀਆਂ। ਦੋਵਾਂ ਨੇ ਹੌਟ ਸੀਟ 'ਤੇ ਬੈਠ ਕੇ ਬਿੱਗ ਬੀ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਅਮਿਤਾਭ ਬੱਚਨ ਹੋ ਗਏ ਭਾਵੁਕ
21 ਸਾਲਾਂ ਦੇ ਲੰਬੇ ਸਫ਼ਰ ਅਤੇ 1000 ਐਪੀਸੋਡ ਪੂਰੇ ਕਰਨ ਤੋਂ ਬਾਅਦ ਅਮਿਤਾਭ ਬੱਚਨ ਭਾਵੁਕ ਹੋ ਕੇ ਰੋਣ ਲੱਗ ਗਏ। ਸੋਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਸ਼ਵੇਤਾ ਬਿੱਗ ਬੀ ਨੂੰ ਪੁੱਛਦੀ ਹੈ, ''ਪਾਪਾ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ 1000ਵਾਂ ਐਪੀਸੋਡ ਹੈ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?'' ਇਸ ਦੇ ਜਵਾਬ 'ਚ ਅਮਿਤਾਭ ਆਖਦੇ ਹਨ, ''ਲੱਗਦਾ ਹੈ ਪੂਰੀ ਦੁਨੀਆ ਬਦਲ ਗਈ ਹੈ।''
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੀ ਨੇ ਆਪਣੇ ਅਧਿਕਾਰਤ ਪੇਜ 'ਤੇ ਕੈਪਸ਼ਨ ਦਿੱਤਾ ਹੈ, ''ਕੇਬੀਸੀ ਇਸ ਖੂਬਸੂਰਤ ਪਲ 'ਚ ਆਪਣੇ ਚਿਹਰੇ 'ਤੇ ਮੁਸਕਰਾਹਟ, ਅੱਖਾਂ 'ਚ ਖੁਸ਼ੀ ਦੇ ਹੰਝੂ, ਤੁਹਾਡੇ ਸਾਰਿਆਂ ਲਈ ਬਹੁਤ ਸਾਰਾ ਗਿਆਨ ਅਤੇ ਪਿਆਰ ਨਾਲ ਆਪਣੇ 1000 ਐਪੀਸੋਡ ਪੂਰੇ ਕਰ ਰਿਹਾ ਹੈ। ਅਮਿਤਾਭ ਬੱਚਨ ਸਰ ਭਾਵੁਕ ਹੋ ਗਏ। ਇਸ ਪੂਰੇ ਸਫ਼ਰ ਦੀ ਇਕ ਝਲਕ ਦੇਖੋ, ਇਹ ਪੂਰਾ ਐਪੀਸੋਡ ਦੇਖਣਾ ਨਾ ਭੁੱਲੋ। 'ਕੌਨ ਬਣੇਗਾ ਕਰੋੜਪਤੀ' ਦੇ ਇਸ ਸ਼ਾਨਦਾਰ ਸ਼ੁੱਕਰਵਾਰ ਐਪੀਸੋਡ 'ਚ, ਇਸ ਸ਼ੁੱਕਰਵਾਰ ਰਾਤ 9 ਵਜੇ ਸਿਰਫ਼ ਸੋਨੀ 'ਤੇ।

 
 
 
 
View this post on Instagram
 
 
 
 
 
 
 
 
 
 
 

A post shared by Sony Entertainment Television (@sonytvofficial)

'ਖੇਡ ਅਜੇ ਖ਼ਤਮ ਨਹੀਂ ਹੋਈ'
ਇਹ ਵੀਡੀਓ ਪਹਿਲੇ ਕਰੋੜਪਤੀ ਹਰਸ਼ਵਰਧਨ ਨਵਾਥੇ ਦੇ ਨਾਲ-ਨਾਲ ਪਹਿਲੀ ਮਹਿਲਾ ਕਰੋੜਪਤੀ ਨੂੰ ਦਰਸਾਉਂਦਾ ਹੈ। ਦੱਸਿਆ ਗਿਆ ਹੈ ਕਿ ਸਾਲ 2000 'ਚ 3 ਜੁਲਾਈ ਨੂੰ ਸ਼ੁਰੂ ਹੋਇਆ ਇਹ ਸ਼ੋਅ ਅੱਜ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਵੀਡੀਓ 'ਚ ਸ਼ੋਅ ਦੇ ਕਈ ਖ਼ਾਸ ਪਲ ਦਿਖਾਏ ਗਏ ਹਨ, ਜਦੋਂ ਜੂਨੀਅਰ ਪਹਿਲੀ ਵਾਰ ਕਰੋੜਪਤੀ ਬਣਿਆ ਸੀ। ਵੀਡੀਓ ਦੇ ਅੰਤ 'ਚ ਅਮਿਤਾਭ ਬੱਚਨ ਕਹਿੰਦੇ ਹਨ ਕਿ, ''ਖੇਡ ਨੂੰ ਅੱਗੇ ਵਧਣ ਦਿਓ ਕਿਉਂਕਿ ਗੇਮ ਅਜੇ ਖ਼ਤਮ ਨਹੀਂ ਹੋਈ ਹੈ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita