ਅਮਿਤਾਬ ਬੱਚਨ ਨੇ ਟਵੀਟ ਕਰਕੇ ਕਿਹਾ, ‘ਪੋਲੀਓ ਦੀ ਤਰ੍ਹਾਂ ਦੇਸ਼ ’ਚੋਂ ਕੋਰੋਨਾ ਵੀ ਹੋਵੇਗਾ ਖਤਮ’

01/18/2021 12:06:23 PM

ਮੁੰਬਈ: ਸ਼ਨੀਵਾਰ ਨੂੰ ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੁਹਿੰਮ ਨੂੰ ਦੇਖ ਕੇ ਬਾਲੀਵੁੁੱਡ ਅਦਾਕਾਰ ਅਮਿਤਾਬ ਬੱਚਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੇਸ਼ ਕੋਵਿਡ-19 ਤੋਂ ਮੁਕਤ ਹੋ ਜਾਵੇਗਾ। ਅਮਿਤਾਬ ਨੇ ਕਿਹਾ ਕਿ ਭਾਰਤ ਦੀ ਜਨਤਾ ਪੋਲੀਓ ਦੀ ਤਰ੍ਹਾਂ ਹੀ ਕੋਰੋਨਾ ਵਾਇਰਸ ਨੂੰ ਵੀ ਜੜ੍ਹ ਤੋਂ ਖਤਮ ਕਰ ਦੇਵੇਗੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਭਾਰਤ ਪੋਲੀਓ ਮੁਕਤ ਹੋਇਆ ਸੀ ਤਾਂ ਉਹ ਸਾਡੇ ਲਈ ਗੌਰਵਸ਼ੀਲ ਸਮਾਂ ਸੀ। ਅਜਿਹਾ ਹੀ ਮਾਣ ਦਾ ਸਮਾਂ ਉਹ ਹੋਵੇਗਾ ਜਦੋਂ ਅਸੀਂ ਭਾਰਤ ਨੂੰ ਕੋਵਿਡ-19 ਤੋਂ ਮੁਕਤ ਬਣਾਉਣ ’ਚ ਕਾਮਯਾਬ ਹੋਵਾਂਗਾ। ਜੈ ਹਿੰਦ’। ਅਮਿਤਾਬ ਬੱਚਨ ਦੇ ਇਸ ਟਵੀਟ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। 


ਦੱਸ ਦੇਈਏ ਕਿ ਭਾਰਤ ਦੇ ਔਸ਼ਦੀ ਮਹਾਕੰਟਰੋਲ (ਡੀ.ਸੀ.ਜੀ.ਆਈ.) ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਸੀਰਮ ਸੰਸਥਾਨ ਵੱਲੋਂ ਤਿਆਰ ਆਕਸਫੋਰਡ ਦੇ ਕੋਵਿਡ-19 ਟੀਕੇ ਕੋਵਿਡਸ਼ੀਲਡ ਅਤੇ ਭਾਰਤ ਬਾਇਓਟੇਕ ਵੱਲੋਂ ਵਿਕਸਿਤ ਸਵਦੇਸ਼ੀ ਟੀਕੇ ਦੇ ਐਮਰਜੈਂਸੀ ਹਾਲਾਤ ’ਚ ਸੀਮਿਤ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਟੀਕਾਕਰਨ ਮੁਹਿੰਮ ਦਾ ਰਸਤਾ ਸਾਫ਼ ਹੋ ਗਿਆ ਸੀ। 
ਕੰਮ ਦੀ ਗੱਲ ਕਰੀਏ ਤਾਂ ਅਮਿਤਾਬ ਬੱਚਨ ਆਖਿਰੀ ਵਾਰ ਫ਼ਿਲਮ ‘ਗੁਲਾਬੋ ਸਿਤਾਬੋ’ ’ਚ ਨਜ਼ਰ ਆਏ ਸਨ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਅਦਾਕਾਰ ਆਯੁਸ਼ਮਾਨ ਖੁਰਾਨਾ ਲੀਡ ਰੋਲ ’ਚ ਸਨ। ਇਸ ਤੋਂ ਇਲਾਵਾ ਅਮਿਤਾਭ ਦੇ ਕੋਲ ‘ਬ੍ਰਹਮਸ਼ਾਸਤਰ’,‘ਚਿਹਰੇ’, ‘ਝੁੰਡ’ ਅਤੇ ‘ਮੇਡੇ’ ਵਰਗੀਆਂ ਫ਼ਿਲਮਾਂ ਹਨ ਜੋ ਇਕ ਤੋਂ ਬਾਅਦ ਇਕ ਰਿਲੀਜ਼ ਹੋਣਗੀਆਂ। ਇਨ੍ਹੀਂ ਦਿਨੀਂ ਅਮਿਤਾਭ ਬੱਚਨ ਟੀ.ਵੀ. ਸ਼ੋਅ ‘ਕੌਣ ਬਣੇਗਾ ਕਰੋੜਪਤੀ 12’ ਨੂੰ ਹੋਟਸ ਕਰ ਰਹੇ ਹਨ। 

Aarti dhillon

This news is Content Editor Aarti dhillon