ਆਪਣੇ ਬੰਗਲੇ ਨੂੰ ਬਚਾਉਣ ਲਈ ਹਾਈਕੋਰਟ ਪਹੁੰਚੇ ਅਮਿਤਾਭ ਬੱਚਨ, ਇਹ ਹੈ ਮਾਮਲਾ

02/23/2022 6:50:53 PM

ਮੁੰਬਈ (ਬਿਊਰੋ)– ਮਹਾਨਾਇਕ ਅਮਿਤਾਭ ਬੱਚਨ ਆਏ ਦਿਨ ਕਿਸੇ ਨਾ ਕਿਸੇ ਕਾਰਨ ਖ਼ਬਰਾਂ ’ਚ ਬਣੇ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰ ਨੇ ਇਕ ਵਾਰ ਮੁੜ ਤੋਂ ਸੁਰਖ਼ੀਆਂ ਬਟੋਰੀਆਂ ਹਨ। ਇਸ ਵਾਰ ਉਹ ਬੰਬੇ ਹਾਈਕੋਰਟ ਪਹੁੰਚੇ ਹਨ ਤੇ ਉਹ ਵੀ ਆਪਣੇ ਬੰਗਲੇ ਨੂੰ ਬਚਾਉਣ ਲਈ।

ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਜੀ ਹਾਂ, ਉਨ੍ਹਾਂ ਦੇ ਪਰਿਵਾਰ ਵਲੋਂ ਖਰੀਦਿਆ ਗਿਆ ਪਹਿਲਾ ਬੰਗਲਾ ਯਾਨੀ ‘ਪ੍ਰਤੀਕਸ਼ਾ’ ਨੂੰ ਤੋੜਨ ਦੀ ਉਮੀਦ ਹੈ ਤੇ ਇਸ ਦੇ ਖ਼ਿਲਾਫ਼ ਅਮਿਤਾਭ ਨੇ ਕੋਰਟ ਦਾ ਰੁਖ਼ ਕੀਤਾ ਹੈ।

ਦੱਸ ਦੇਈਏ ਕਿ ਅਮਿਤਾਭ ਬੱਚਨ ਵਲੋਂ ਇਹ ਅਰਜ਼ੀ ਉਸ ਦੇ ਬੰਗਲੇ ਦੇ ਬਾਹਰ ਦੇ ਰਸਤੇ ਨੂੰ ਚੌੜਾ ਕਰਨ ਲਈ ਬੀ. ਐੱਮ. ਸੀ. ਵਲੋਂ ਦਿੱਤੇ ਗਏ ਨੋਟਿਸ ’ਤੇ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਗੀਤ ‘ਭਲੀ ਕਰੇ ਕਰਤਾਰ’ ਰਿਲੀਜ਼ (ਵੀਡੀਓ)

ਅਰਜ਼ੀ ’ਤੇ ਸੁਣਵਾਈ ਕਰਦਿਆਂ ਕੋਰਟ ਵਲੋਂ ਕਿਹਾ ਗਿਆ ਕਿ ਬੀ. ਐੱਮ. ਸੀ. ਨੂੰ ਇਸ ਮਾਮਲੇ ’ਚ ਵਿਚਾਰ ਕਰਨਾ ਚਾਹੀਦਾ ਹੈ ਤੇ ਜੇਕਰ ਜ਼ਰੂਰਤ ਹੋਵੇ ਤਾਂ ਉਨ੍ਹਾਂ ਨੂੰ ਅਮਿਤਾਭ ਬੱਚਨ ਨਾਲ ਚਰਚਾ ਵੀ ਕਰਨੀ ਚਾਹੀਦੀ ਹੈ। ਹਾਲਾਂਕਿ ਇਸ ਮਾਮਲੇ ’ਤੇ ਅਜੇ ਬੀ. ਐੱਮ. ਸੀ. ਦਾ ਕੋਈ ਜਵਾਬ ਨਹੀਂ ਆਇਆ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh