ਰਣਬੀਰ-ਆਲੀਆ ਨੇ ਪਹਿਲੀ ਵਾਰ ਦਿਖਾਇਆ ਧੀ ਰਾਹਾ ਦਾ ਚਿਹਰਾ, ਕਿਊਟਨੈੱਸ ਵੇਖ ਫਿਦਾ ਹੋਏ ਲੋਕ

12/25/2023 3:01:00 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਬਾਲੀਵੁੱਡ ਦੇ ਦੋ ਵੱਡੇ ਸਿਤਾਰੇ ਹਨ। ਉਹ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਜੋੜਿਆਂ 'ਚੋਂ ਇੱਕ ਹਨ। ਜਦੋਂ ਤੋਂ ਉਨ੍ਹਾਂ ਦੀ ਬੇਟੀ ਰਾਹਾ ਦਾ ਜਨਮ ਹੋਇਆ ਹੈ, ਇਹ ਜੋੜਾ ਮੀਡੀਆ ਤੋਂ ਆਪਣਾ ਚਿਹਰਾ ਲੁਕਾਉਣ 'ਚ ਸਫ਼ਲ ਰਿਹਾ ਹੈ।

ਹਾਲਾਂਕਿ, ਕ੍ਰਿਸਮਿਸ 'ਤੇ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਅਤੇ ਅੰਤ 'ਚ ਇਸ ਜੋੜੇ ਨੇ ਪਹਿਲੀ ਵਾਰ ਪ੍ਰਸ਼ੰਸਕਾਂ ਨੂੰ ਆਪਣੀ ਧੀ ਰਾਹਾ ਦਾ ਪਿਆਰਾ ਚਿਹਰਾ ਦਿਖਾਇਆ।


ਜੀ ਹਾਂ, ਹਾਲ ਹੀ  'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਰਾਹਾ ਆਪਣੇ ਪਿਤਾ ਰਣਬੀਰ ਦੀ ਗੋਦੀ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਹਾ ਬਹੁਤ ਹੀ ਕਿਊਟ ਅੰਦਾਜ਼ 'ਚ ਕੈਮਰੇ ਵੱਲ ਵੇਖ ਕੇ ਪੋਜ਼ ਦੇ ਰਹੀ ਹੈ।

ਇਸ ਦੌਰਾਨ ਕੁਝ ਤਸਵੀਰਾਂ 'ਚ ਆਲੀਆ ਭੱਟ ਵੀ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਇਸੇ ਮਹੀਨੇ ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਮਿਲਿਆ।

ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਕਈ ਵੱਡੀਆਂ ਫ਼ਿਲਮਾਂ ਨੂੰ ਪਛਾੜ ਹੋਏ ਆਪਣੇ ਨਾਂ ਕਈ ਵੱਡੇ ਰਿਕਾਰਡ ਬਣਾਏ। 


 

sunita

This news is Content Editor sunita