ਮਹੇਸ਼ ਬਾਬੂ ਨਾਲ ਬਣੇਗੀ ਆਲੀਆ ਭੱਟ ਦੀ ਜੋੜੀ! ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ’ਚ ਕਰੇਗੀ ਕੰਮ

03/07/2022 6:06:42 PM

ਮੁੰਬਈ (ਬਿਊਰੋ)– ਆਲੀਆ ਭੱਟ ਇਨ੍ਹੀਂ ਦਿਨੀਂ ਸੰਜੇ ਲੀਲਾ ਭੰਸਾਲੀ ਦੀ ਅਦਾਕਾਰਾ ਬਣ ਕੇ ‘ਗੰਗੂਬਾਈ ਕਾਠੀਆਵਾੜੀ’ ਦੀ ਸਫਲਤਾ ਦਾ ਸੁਆਦ ਚਖ਼ ਰਹੀ ਹੈ। ਜੇਕਰ ਆਲੀਆ ਨੂੰ ਇਸ ਸਮੇਂ ਬਾਲੀਵੁੱਡ ਦੀ ਟਾਪ ਅਦਾਕਾਰਾ ਆਖਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਉਥੇ ਉਸ ਨੇ ਸਾਊਥ ਇੰਡਸਟਰੀ ’ਚ ਵੀ ਡੈਬਿਊ ਕਰ ਲਿਆ ਹੈ।

ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ’ਚ ਆਲੀਆ ਛੋਟੇ ਪਰ ਅਹਿਮ ਕਿਰਦਾਰ ’ਚ ਨਜ਼ਰ ਆਉਣ ਵਾਲੀ ਹੈ। ਇਸ ’ਚ ਜੂਨੀਅਰ ਐੱਨ. ਟੀ. ਆਰ., ਰਾਮ ਚਰਨ ਤੇ ਅਜੇ ਦੇਵਗਨ ਵਰਗੇ ਸਿਤਾਰੇ ਹੋਣਗੇ।

ਉਥੇ ਹੁਣ ਖ਼ਬਰ ਹੈ ਕਿ ਆਰ. ਆਰ. ਆਰ. ਤੋਂ ਬਾਅਦ ਹੁਣ ਐੱਸ. ਐੱਸ. ਰਾਜਾਮੌਲੀ ਆਪਣੇ ਅਗਲੇ ਜੰਗਲ ਐਡਵੈਂਚਰ ਪ੍ਰਾਜੈਕਟ ’ਚ ਆਲੀਆ ਭੱਟ ਨੂੰ ਫੀਮੇਲ ਲੀਡ ਰੋਲ ਦੇ ਰਹੇ ਹਨ, ਜਿਸ ’ਚ ਉਹ ਹਮੇਸ਼ਾ ਬਾਬੂ ਦੇ ਆਪੋਜ਼ਿਟ ਨਜ਼ਰ ਆਵੇਗੀ। ਮਹੇਸ਼ਾ ਬਾਬੂ ਸਾਊਥ ਦੇ ਸੁਪਰਸਟਾਰ ਹਨ, ਉਨ੍ਹਾਂ ਦੀ ਕਿਊਟਨੈੱਸ ਦੀਆਂ ਲੱਖਾਂ ਲੜਕੀਆਂ ਫੈਨ ਹਨ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਸਾਊਥ ਇੰਡਸਟਰੀ ’ਚ ਉਹ ਸਾਲਾਂ ਤੋਂ ਹਨ ਤੇ ਉਨ੍ਹਾਂ ਦੀ ਪ੍ਰਸਿੱਧੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਜੇਕਰ ਸਕ੍ਰੀਨ ’ਤੇ ਆਲੀਆ ਨਾਲ ਉਸ ਦੀ ਜੋੜੀ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਖ਼ੂਬ ਮਜ਼ਾ ਆਵੇਗਾ।

ਮੀਡੀਆ ਰਿਪੋਰਟ ਮੁਤਾਬਕ ਫ਼ਿਲਮ ’ਚ ਫੀਮੇਲ ਲੀਡ ਰੋਲ ਲਈ ਆਲੀਆ ਭੱਟ ਨੂੰ ਫਿੱਟ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਐੱਸ. ਐੱਸ. ਰਾਜਾਮੌਲੀ ਉਸ ਨੂੰ ਹੀ ਫ਼ਿਲਮ ਦੀ ਹੀਰੋਇਨ ਦੇ ਤੌਰ ’ਤੇ ਸਾਈਨ ਕਰਨਾ ਚਾਹੁੰਦੇ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਵਿਚਾਲੇ ਸ਼ੁਰੂ ਹੋਵੇਗੀ। ਰੀਅਲ ਜੰਗਲ ’ਚ ਇਸੇ ਫ਼ਿਲਮਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਕਾਸਟਿੰਗ ਫਾਈਨਲ ਹੋਣ ਤੋਂ ਬਾਅਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh