ਅਲੀ ਫਜਲ ਨੇ ਦੱਸਿਆ ਆਪਣਾ ਵੈਡਿੰਗ ਪਲੈਨ, ਜਾਣੋ ਕਦੋਂ ਲੈਣਗੇ ਰਿਚਾ ਚੱਡਾ ਨਾਲ ਫੇਰੇ

10/01/2021 4:18:42 PM

ਮੁੰਬਈ- ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਜਿਸ ਜੋੜੇ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਹੈ ਉਹ ਹੈ ਅਲੀ ਫਜਲ ਅਤੇ ਰਿਚਾ ਚੱਡਾ। ਰਿਚਾ ਚੱਡਾ ਅਤੇ ਅਲੀ ਫਜਲ ਦਾ ਵਿਆਹ ਪਹਿਲੇ ਬੀਤੇ ਸਾਲ ਅਪ੍ਰੈਲ 'ਚ ਹੋਣ ਵਾਲਾ ਸੀ ਪਰ ਕੋਰੋਨਾ ਕਾਰਨ ਉਨ੍ਹਾਂ ਨੂੰ ਇਹ ਪਲਾਨ ਅੱਗੇ ਕਰਨਾ ਪਿਆ। ਇਸ ਤੋਂ ਬਾਅਦ ਅਲੀ ਦੀ ਮਾਂ ਦਾ ਦਿਹਾਂਤ ਹੋ ਗਿਆ। ਪਰ ਹੁਣ ਅਲੀ ਫਜਲ ਨੇ ਦੱਸਿਆ ਕਿ ਉਹ ਅਤੇ ਰਿਚਾ ਚੱਡਾ ਕਦੋਂ ਵਿਆਹ ਕਰਨ ਵਾਲੇ ਹਨ ਅਤੇ ਅੱਗੇ ਕੀ ਪਲਾਂਨਿੰਗ ਹੈ।


ਅਗਲੇ ਸਾਲ ਦੀ ਸ਼ੁਰੂਆਤ 'ਚ ਕਰਨਗੇ ਵਿਆਹ
ਖਬਰਾਂ ਮੁਤਾਬਕ ਅਲੀ ਫਜਲ ਨੇ ਦੱਸਿਆ ਕਿ ਉਹ ਅਤੇ ਰਿਚਾ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਆਹ ਕਰਨ ਦੀ ਪਲਾਂਨਿੰਗ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਕੋਈ ਡੇਟ ਫਿਕਸ ਨਹੀਂ ਹੋਈ ਹੈ। ਅਲੀ ਨੇ ਦੱਸਿਆ ਕਿ ਵਿਆਹ ਧੂਮਧਾਮ ਨਾਲ ਹੋਵੇਗਾ ਅਤੇ ਖੂਬ ਸੈਲੀਬਿਰੇਸ਼ਨ ਵੀ ਹੋਵੇਗਾ।


ਅਲੀ ਫਜਲ ਨੇ ਕਿਹਾ ਕਿ ਉਹ ਅਤੇ ਰਿਚਾ ਚੱਡਾ ਫਿਲਹਾਲ ਇਕ-ਦੂਜੇ ਦੇ ਨਾਲ ਸਮਾਂ ਬਿਤਾ ਰਹੇ ਹਨ। ਅਦਾਕਾਰ ਨੇ ਕਿਹਾ ਹੈ ਕਿ ਰਿਚਾ ਚੱਡਾ ਫਿਲਹਾਲ ਆਪਣੇ ਕੰਮ 'ਚ ਰੁੱਝੀ ਹੈ ਪਰ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਦੋਵੇਂ ਇਕੱਠੇ ਖੂਬ ਮਸਤੀ ਕਰਦੇ ਹਨ। ਬੀਤੇ ਇਕ-ਦੋ ਸਾਲ ਤੋਂ ਅਲੀ ਫਜਲ ਨੇ ਨਿੱਜੀ ਜ਼ਿੰਦਗੀ 'ਚ ਕਾਫੀ ਉਤਾਰ-ਚੜ੍ਹਾਅ ਦੇਖੇ, ਪਰ ਰਿਚਾ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੀ ਹੈ।


ਇੰਝ ਸ਼ੁਰੂ ਹੋਈ ਦੋਵਾਂ ਦੀ ਪ੍ਰੇਮ ਕਹਾਣੀ
ਅਲੀ ਫਜਲ ਅਤੇ ਰਿਚਾ ਚੱਡਾ ਦੀ ਪ੍ਰੇਮ ਕਹਾਣੀ 2013 'ਚ ਫਿਲਮ 'ਫੁਕਰੇ' ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਕੁਝ ਸਾਲਾਂ ਤੱਕ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸੀਕ੍ਰੇਟ ਰੱਖਿਆ ਪਰ 2017 'ਚ ਆਫੀਸ਼ੀਅਲ ਕਰ ਦਿੱਤਾ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜਿਥੇ ਰਿਚਾ ਚੱਡਾ ਇਸ ਸਾਲ ਫਿਲਮ 'ਮੈਡਮ ਚੀਫ ਮਿਨਿਸਟਰ' 'ਚ ਨਜ਼ਰ ਆਈ ਸੀ। ਉਧਰ ਅਲੀ ਫਜਲ ਦੇ ਨਾਲ 'ਫੁਕਰੇ 3' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਰਿਚਾ ਚੱਡਾ 'ਅਭੀ ਤੋ ਪਾਰਟੀ' ਸ਼ੁਰੂ ਹੋਈ ਹੈ' 'ਚ ਦਿਖੇਗੀ। ਉਧਰ ਅਲੀ ਫਜਲ ਫਿਲਮ 'ਖੁਫੀਆ' 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਵਿਸ਼ਾਲ ਭਾਰਦਵਾਜ਼ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਅਦਾਕਾਰਾ ਤੱਬੂ ਵੀ ਨਜ਼ਰ ਆਵੇਗੀ।

Aarti dhillon

This news is Content Editor Aarti dhillon