ਡਾਇਰੈਕਟਰ ਅਲੀ ਅੱਬਾਸ ਜ਼ਫਰ ਦੇ ਘਰ ਆਈਆਂ ਖੁਸ਼ੀਆਂ, ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

09/26/2022 2:30:40 PM

ਮੁੰਬਈ (ਬਿਊਰੋ) : ਫ਼ਿਲਮ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਅਤੇ ਉਨ੍ਹਾਂ ਦੀ ਪਤਨੀ ਅਲੀਸੀਆ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਫ਼ਿਲਮ ਨਿਰਮਾਤਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਤਨੀ ਅਲੀਸੀਆ ਨੇ ਸ਼ਨੀਵਾਰ ਨੂੰ ਧੀ ਨੂੰ ਜਨਮ ਦਿੱਤਾ ਹੈ। ਅਲੀ ਦੇ ਇਸ ਐਲਾਨ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਅਲੀ ਨੇ ਬੇਬੀ ਬੰਪ ਵਾਲੀ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਪਤਨੀ ਲਈ ਕਿਊਟ ਨੋਟ ਲਿਖਿਆ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਧੀ ਦਾ ਨਾਂ ਵੀ ਦੱਸਿਆ ਹੈ। ਉਨ੍ਹਾਂ ਨੇ ਲਿਖਿਆ, "ਅਲੀਸੀਆ ਅਤੇ ਮੈਂ ਆਪਣੀ ਯਾਤਰਾ ਦੀ ਸ਼ੁਰੂਆਤ ਇੱਕ ਪਿਆਰ ਨਾਲ ਕੀਤੀ, ਜੋ ਸਰਹੱਦਾਂ-ਰੰਗ ਅਤੇ ਨਸਲ ਤੋਂ ਪਾਰੇ ਹੈ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇੱਕ-ਦੂਜੇ ਨੂੰ ਲੱਭ ਲਿਆ ਅਤੇ ਵਿਆਹ ਕਰਵਾ ਲਿਆ। ਹੁਣ ਲਗਭਗ 2 ਸਾਲ ਬਾਅਦ ਸਾਨੂੰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਮਿਲਿਆ ਹੈ।" ਉਨ੍ਹਾਂ ਨੇ ਅੱਗੇ ਲਿਖਿਆ, "ਉਹ 24 ਸਤੰਬਰ ਦੀ ਅੱਧੀ ਰਾਤ ਨੂੰ 12.25 'ਤੇ ਸਾਡੀ ਜ਼ਿੰਦਗੀ 'ਚ ਆਈ। ਕਿਰਪਾ ਕਰਕੇ ਸਾਡੀ ਖੁਸ਼ੀ ਦੇ ਛੋਟੇ ਡੱਬੇ ਦਾ ਸਵਾਗਤ ਕਰੋ, ਅਲੀਜਾ ਜ਼ੇਹਰਾ ਜ਼ਫਰ।" ਅਲੀ ਨੇ ਆਪਣੇ ਸੰਦੇਸ਼ ਦੇ ਅੰਤ 'ਚ ਅਲੀਸੀਆ ਅਤੇ ਅਲੀਜਾ ਦੇ ਨਾਵਾਂ ਬਾਰੇ ਇੱਕ ਵਾਕ ਵੀ ਬਣਾਇਆ ਹੈ। ਉਨ੍ਹਾਂ ਨੇ ਲਿਖਿਆ, "ਅਲੀ ਅਲੀਸੀਆ ਅਲੀਜਾ। #alivers."

ਫ਼ਿਲਮੀ ਹਸਤੀਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਅਲੀ ਅੱਬਾਸ ਜ਼ਫਰ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਨੁਸ਼ਕਾ ਸ਼ਰਮਾ ਅਤੇ ਭੂਮੀ ਪੇਡਨੇਕਰ ਨੇ ਦਿਲ ਦੇ ਇਮੋਜੀ ਪੋਸਟ ਕੀਤੇ, ਜਦੋਂਕਿ ਪ੍ਰਿਯੰਕਾ ਚੋਪੜਾ ਨੇ ਲਿਖਿਆ, "ਤੁਹਾਨੂੰ ਦੋਵਾਂ ਨੂੰ ਵਧਾਈਆਂ।" ਰਣਵੀਰ ਸਿੰਘ ਨੇ ਟਿੱਪਣੀ 'ਚ ਲਿਖਿਆ "ਬਰੋ,"। ਉਥੇ ਹੀ ਅਰਜੁਨ ਕਪੂਰ ਨੇ ਲਿਖਿਆ, "ਵਧਾਈਆਂ।" ਗੌਹਰ ਖ਼ਾਨ ਨੇ ਲਿਖਿਆ, "ਆਸ਼ੀਰਵਾਦ ਅਤੇ ਪਿਆਰ, ਵਧਾਈਆਂ।" ਸੁਨੀਲ ਗਰੋਵਰ ਨੇ ਟਿੱਪਣੀ ਕੀਤੀ, "ਬੈਸਟ!! ਵਾਹ ਸਰ ਵਾਹ!! ਹੈਪੀ ਹੋ!!" ਹੁਮਾ ਕੁਰੈਸ਼ੀ ਨੇ ਲਿਖਿਆ, "ਵਧਾਈ ਹੋ... ਮਾਸ਼ਾ ਅੱਲ੍ਹਾ''। ਜਦੋਂ ਕਿ ਟਾਈਗਰ ਸ਼ਰਾਫ ਨੇ ਕਿਹਾ, "ਮੁਬਾਰਕ ਹੋ ਗੁਰੂ ਜੀ (ਮੁਬਾਰਕਾਂ) ਸਰ)।" 

ਦੱਸਣਯੋਗ ਹੈ ਕਿ 'ਸੁਲਤਾਨ', 'ਟਾਈਗਰ ਜ਼ਿੰਦਾ ਹੈ' ਅਤੇ 'ਭਾਰਤ' ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਅਲੀ ਅੱਬਾਸ ਜ਼ਫਰ ਨੇ ਜਨਵਰੀ 2021 'ਚ ਅਲੀਸੀਆ ਨਾਲ ਵਿਆਹ ਕਰਵਾਇਆ ਸੀ। ਫ਼ਿਲਮ ਨਿਰਮਾਤਾ ਨੇ ਹਾਲ ਹੀ 'ਚ ਦਿਲਜੀਤ ਦੋਸਾਂਝ ਅਭਿਨੀਤ ਆਪਣੀ ਨੈੱਟਫਲਿਕਸ ਫ਼ਿਲਮ 'ਜੋਗੀ' ਰਿਲੀਜ਼ ਕੀਤੀ ਹੈ। 

sunita

This news is Content Editor sunita