ਝੜਦੇ ਵਾਲਾਂ ''ਤੇ ਛਲਕਿਆ ਅਕਸ਼ੈ ਖੰਨਾ ਦਾ ਦਰਦ, ਆਖੀ ਇਹ ਗੱਲ

06/12/2022 1:20:41 PM

ਮੁੰਬਈ- ਅਕਸ਼ੈ ਖੰਨਾ ਬਾਲੀਵੁੱਡ ਇੰਡਸਟਰੀ ਦੇ ਸ਼ਰਮੀਲੇ ਅਦਾਕਾਰ ਮੰਨੇ ਜਾਂਦੇ ਹਨ। ਉਨ੍ਹਾਂ ਨੇ ਫਿਲਮਾਂ 'ਚ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ ਹੈ। ਉਹ ਕੈਮਰੇ 'ਤੇ ਹਮੇਸ਼ਾ ਹੱਸਦੇ ਮੁਸਕਾਉਂਦੇ ਹੋਏ ਦਿਖਦੇ ਹਨ ਪਰ ਉਹ ਆਪਣੀ ਜ਼ਿੰਦਗੀ 'ਚ ਕਈ ਪਰੇਸ਼ਾਨੀਆਂ 'ਚੋਂ ਲੰਘੇ, ਜਿਸ ਦੀ ਹੁਣ ਉਨ੍ਹਾਂ ਨੇ ਪਰਵਾਹ ਕਰਨੀ ਛੱਡ ਦਿੱਤੀ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ।


ਦਰਅਸਲ ਹਾਲ ਹੀ 'ਚ ਕਰਨ ਜੌਹਰ ਦੇ ਚੈਟ ਸ਼ੋਅ 'ਚ ਅਕਸ਼ੈ ਖੰਨਾ ਤੋਂ ਪੁੱਛਿਆ ਗਿਆ ਕਿ ਇੰਡਸਟਰੀ 'ਚ ਸਭ ਤੋਂ ਖਰਾਬ ਹੇਅਰਸਟਾਈਲ ਕਿਸ ਦਾ ਹੈ ਤਾਂ ਅਦਾਕਾਰ ਨੇ ਦੱਸਿਆ ਕਿ ਕਿਸੇ ਨੂੰ ਪਿੱਠ ਦਰਦ ਦੀ ਪਰੇਸ਼ਾਨੀ ਹੁੰਦੀ ਹੈ। ਕਿਸੇ ਨੂੰ ਅੱਖਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਕੁਝ ਲੋਕਾਂ ਦੇ ਕੰਨਾਂ 'ਚ ਪਰੇਸ਼ਾਨੀ ਹੈ। ਮੈਂ ਸੋਚਦਾ ਹਾਂ ਕਿ ਇਹ ਜੀਵਨ ਦਾ ਇਕ ਹਿੱਸਾ ਹੈ। ਕੁਝ ਲੋਕਾਂ ਨੂੰ ਮੈਂ ਬੇਵਕੂਫ ਲੱਗਦਾ ਹਾਂ, ਪਰ ਅਸਲ 'ਚ ਜਦੋਂ ਉਹ ਆਪਣੇ ਵਾਲਾਂ ਤੋਂ ਪਰੇਸ਼ਾਨ ਨਹੀਂ ਹਨ। ਉਨ੍ਹਾਂ ਲਈ ਇਹ ਛੋਟੀ ਗੱਲ ਹੋ ਗਈ ਹੈ।


ਆਪਣੇ ਲੁਕ 'ਚ ਅਕਸ਼ੈ ਖੰਨਾ ਨੇ ਦੱਸਿਆ ਕਿ ਬਹੁਤ ਘੱਟ ਉਮਰ 'ਚ ਉਨ੍ਹਾਂ ਦੇ ਵਾਲ ਝੜਨ ਲੱਗ ਗਏ ਸਨ। ਇਹ ਉਨ੍ਹਾਂ ਲਏ ਹੱਥਾਂ ਦੀ ਉਂਗਲੀਆਂ ਨੂੰ ਖੋਹਣ ਵਰਗਾ ਸੀ। ਠੀਕ ਉਂਝ ਹੀ ਜਿਵੇਂ ਇਕ ਸਪੋਰਟਮੈਨ ਦੇ ਗੋਡਿਆਂ ਦੀ ਸਰਜਰੀ ਤੋਂ ਬਾਅਦ ਇਕ-ਦੋ ਸਾਲ ਤੱਕ ਉਸ ਦਾ ਕਰੀਅਰ ਰੁਕ ਜਾਂਦਾ ਹੈ। ਕੰਮਕਾਰ ਦੀ ਗੱਲ ਕਰੀਏ ਤਾਂ ਅਕਸ਼ੈ ਖੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਹਿਮਾਲਯ ਪੁੱਤਰ' ਫਿਲਮ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਦਿਲ ਚਾਹਤਾ ਹੈ' ਸਮੇਤ ਕਈ ਫਿਲਮਾਂ 'ਚ ਨਜ਼ਰ ਆਏ। ਹੁਣ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਲਮ 'ਦ੍ਰਿਸ਼ਯਮ 2' ਦੀ ਉਡੀਕ ਹੈ।

Aarti dhillon

This news is Content Editor Aarti dhillon