ਅਕਸ਼ੈ ਨੇ ਸਾਂਝੀ ਕੀਤੀ ‘ਰਾਮਸੇਤੁ’ ਦੀ ਪਹਿਲੀ ਝਲਕ, ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਆਖੀ ਖ਼ਾਸ ਗੱਲ

03/30/2021 2:36:46 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਫ਼ਿਲਮ ‘ਰਾਮਸੇਤੁ’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਹ ਕਾਰਨ ਹੈ ਕਿ ਉਹ ਫ਼ਿਲਮ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਗੱਲ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ। ਹਾਲ ਹੀ ’ਚ ਅਕਸ਼ੈ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ। ਪੋਸਟ ’ਚ ਅਕਸ਼ੈ ਕੁਮਾਰ ਨੇ ਦੱਸਿਆ ਕਿ ‘ਰਾਮਸੇਤੁ’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। 


ਅਕਸ਼ੈ ਨੇ ਸਾਂਝੀ ਕੀਤੀ ਤਸਵੀਰ
ਅਕਸ਼ੈ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਖ਼ਾਸ ਫ਼ਿਲਮਾਂ ’ਚੋਂ ਇਕ ਦੇ ਬਣਾਉਣ ਦਾ ਸਫ਼ਰ ਅੱਜ ਤੋਂ ਸ਼ੁਰੂ ਹੋ ਜਾ ਰਿਹਾ ਹੈ। ਇਹ ਫ਼ਿਲਮ ਮੇਰੇ ਲਈ ਬਹੁਤ ਹੀ ਸਪੈਸ਼ਲ ਹੈ। ‘ਰਾਮਸੇਤੁ’ ਦੀ ਸ਼ੂਟਿੰਗ ਸ਼ੁਰੂ! ਇਸ ’ਚ ਮੈਂ ਇਕ ਪੁਰਾਤੱਤਵਵਿਦ ਦਾ ਰੋਲ ਨਿਭਾ ਰਿਹਾ ਹਾਂ। ਲੁੱਕ ’ਤੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ ਜੋ ਕਿ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ’। 

 
 
 
 
View this post on Instagram
 
 
 
 
 
 
 
 
 
 
 

A post shared by Akshay Kumar (@akshaykumar)


ਇਸ ਅੰਦਾਜ਼ ’ਚ ਨਜ਼ਰ ਆਉਣਗੇ ਅਕਸ਼ੈ
ਅਕਸ਼ੈ ਵੱਲੋਂ ਸਾਂਝੀ ਕੀਤੀ ਗਈ ਇਸ ਲੁੱਕ ’ਚ ਉਹ ਲੰਬੇ ਵਾਲ਼ਾਂ ’ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਅੱਖਾਂ ’ਤੇ ਐਨਕ ਅਤੇ ਗਲੇ ’ਚ ਸਕਾਰਫ ਬੰਨਿ੍ਹਆ ਹੋਇਆ ਹੈ। ਪ੍ਰਸ਼ੰਸਕਾਂ ਨੂੰ ਅਕਸ਼ੈ ਦੀ ਇਹ ਵੱਖਰੀ ਲੁੱਕ ਬਹੁਤ ਪਸੰਦ ਆ ਰਹੀ ਹੈ। ਉਹ ਇਸ ਦੀ ਖ਼ੂਬ ਤਾਰੀਫ਼ ਕਰ ਰਹੇ ਹਨ। 


ਇਨ੍ਹਾਂ ਫ਼ਿਲਮਾਂ ’ਚ ਦਿਖਾਈ ਦੇਣਗੇ ਅਕਸ਼ੈ 
ਉੱਧਰ ਇਸ ਤੋਂ ਪਹਿਲਾਂ ਅਕÎਸ਼ੈ ਨੇ ਫ਼ਿਲਮ ‘ਮੁਹੂਰਤ’ ਦੀ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ’ਚ ਪੂਰਾ ਰਾਮ ਦਰਬਾਰ ਨਜ਼ਰ ਆ ਰਿਹਾ ਸੀ। ਦੱਸ ਦੇਈਏ ਕਿ ਇਸ ਫ਼ਿਲਮ ਤੋਂ ਇਲਾਵਾ ਅਕਸ਼ੈ ਕੁਮਾਰ ‘ਬੈੱਲਬਾਟਮ’, ‘ਅਤਰੰਗੀ ਰੇ’, ‘ਰੱਖਿਆ ਬੰਧਨ’, ‘ਪਿ੍ਰਥਵੀਰਾਜ’ ਅਤੇ ਹਾਊਸਫੁੱਲ 5 ਵਰਗੀਆਂ ਫ਼ਿਲਮਾਂ ’ਚ ਨਜ਼ਰ ਆਉਣ ਵਾਲੇ ਹਨ।

Aarti dhillon

This news is Content Editor Aarti dhillon