‘OMG 2’ ਦੇ ਹਿੱਟ ਹੁੰਦਿਆਂ ਹੀ ਖੁੱਲ੍ਹੀ ਅਕਸ਼ੇ ਕੁਮਾਰ ਦੀ ਕਿਸਮਤ, ‘ਹਾਊਸਫੁੱਲ 5’ ਲਈ ਲਗਾਈ ਇੰਨੀ ਵੱਡੀ ਰਕਮ

09/05/2023 10:25:00 AM

ਮੁੰਬਈ (ਬਿਊਰੋ)– ‘OMG 2’ ਤੋਂ ਬਾਅਦ ਅਕਸ਼ੇ ਕੁਮਾਰ ਦੀ ਬੰਦ ਕਿਸਮਤ ਦਾ ਤਾਲਾ ਖੁੱਲ੍ਹਦਾ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਜਿਥੇ ਆਪਣੇ ਕਰੀਅਰ ਨੂੰ ਬਚਾਉਣਾ ਅਕਸ਼ੇ ਕੁਮਾਰ ਲਈ ਸਭ ਤੋਂ ਵੱਡੀ ਚੁਣੌਤੀ ਸੀ, ਉਥੇ ਹੀ ਇਸ ਫ਼ਿਲਮ ਦੀ ਸਫਲਤਾ ਨੇ ਉਨ੍ਹਾਂ ਦੇ ਕਰੀਅਰ ਨੂੰ ਨਵਾਂ ਜੀਵਨ ਦਿੱਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦਾ ਬਜਟ ਇੰਨਾ ਜ਼ਿਆਦਾ ਹੈ ਕਿ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ। ਖ਼ਬਰਾਂ ਮੁਤਾਬਕ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਹਾਊਸਫੁੱਲ 5’ ਦਾ ਬਜਟ ਕਰੀਬ 375 ਕਰੋੜ ਰੁਪਏ ਹੈ।

13 ਸਾਲ ਪਹਿਲਾਂ ਯਾਨੀ ਸਾਲ 2010 ’ਚ ਫ਼ਿਲਮ ‘ਹਾਊਸਫੁੱਲ’ ਦਾ ਪਹਿਲਾ ਪਾਰਟ ਆਇਆ ਸੀ। ਇਸ ਫ਼ਿਲਮ ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ 3 ਭਾਗ ਬੈਕ-ਟੂ-ਬੈਕ ਬਣਾਏ ਗਏ ਤੇ ਚਾਰੇ ਹਿੱਸੇ ਹਿੱਟ ਰਹੇ। ਇਥੋਂ ਤੱਕ ਕਿ ‘ਹਾਊਸਫੁੱਲ’ ਨੂੰ ਸਭ ਤੋਂ ਸਫਲ ਫਰੈਂਚਾਇਜ਼ੀ ਕਿਹਾ ਜਾਂਦਾ ਹੈ। ਇਹ ਚਾਰ ਫ਼ਿਲਮਾਂ ਹਿੱਟ ਹੁੰਦੇ ਹੀ ਮੇਕਰਸ ਨੇ ਕਾਫੀ ਕਮਾਈ ਕੀਤੀ। ਹੁਣ ਪੰਜਵੇਂ ਭਾਗ ਨੂੰ ਹੋਰ ਵਿਸ਼ਾਲ ਬਣਾਉਣ ਲਈ ਨਿਰਮਾਤਾਵਾਂ ਨੇ ਇਸ ’ਤੇ ਵਧੇਰੇ ਪੈਸਾ ਖ਼ਰਚ ਕਰਕੇ ਇਸ ਨੂੰ ਵੱਡੇ ਪੱਧਰ ’ਤੇ ਸ਼ੂਟ ਕਰਨ ਦੀ ਯੋਜਨਾ ਬਣਾਈ ਹੈ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਮੀਡੀਆ ਰਿਪੋਰਟਾਂ ਮੁਤਾਬਕ ‘ਹਾਊਸਫੁੱਲ 5’ ਦਾ ਬਜਟ ਕਰੀਬ 400 ਕਰੋੜ ਹੈ। ਫ਼ਿਲਮ ਦੀ ਸ਼ੂਟਿੰਗ ਯੂ. ਕੇ. ਦੀਆਂ ਖ਼ੂਬਸੂਰਤ ਲੋਕੇਸ਼ਨਜ਼ ’ਤੇ ਕੀਤੀ ਜਾਵੇਗੀ। ਇਸ ਫ਼ਿਲਮ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ਦਾ ਨਾਂ ਫਾਈਨਲ ਹੋ ਗਿਆ ਹੈ ਪਰ ਬਾਕੀ ਸਿਤਾਰਿਆਂ ਦੇ ਨਾਂ ਦਾ ਖ਼ੁਲਾਸਾ ਹੋਣਾ ਬਾਕੀ ਹੈ। ਸਾਜਿਦ ਖ਼ਾਨ ਵਲੋਂ ਨਿਰਦੇਸ਼ਿਤ ‘ਹਾਊਸਫੁੱਲ’ ਫ੍ਰੈਂਚਾਇਜ਼ੀ ਸਾਲ 2010 ’ਚ ਸ਼ੁਰੂ ਹੋਈ ਸੀ।

ਦੂਜੇ ਭਾਗ ‘ਹਾਊਸਫੁੱਲ 2’ ਦਾ ਨਿਰਦੇਸ਼ਨ ਵੀ ਸਾਜਿਦ ਖ਼ਾਨ ਨੇ ਕੀਤਾ ਸੀ ਪਰ ਇਸ ਤੋਂ ਬਾਅਦ ਫਰਹਾਦ ਸਾਮਜੀ ਨੇ ਭਾਗ 3 ਤੇ 4 ਦਾ ਨਿਰਦੇਸ਼ਨ ਕੀਤਾ ਸੀ ਤੇ ਹੁਣ ਸ਼ੂਟ ਕੀਤੇ ਜਾਣ ਵਾਲੇ 5ਵੇਂ ਭਾਗ ਨੂੰ ਵੀ ਫਰਹਾਦ ਹੀ ਨਿਰਦੇਸ਼ਿਤ ਕਰਨਗੇ ਤੇ ਫ਼ਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ। ਇਸ ਫਰੈਂਚਾਇਜ਼ੀ ਦੇ ਪਹਿਲੇ ਹਿੱਸੇ ਨੂੰ ਛੱਡ ਕੇ ਦੂਜੇ, ਤੀਜੇ ਤੇ ਚੌਥੇ ਹਿੱਸੇ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਅਜਿਹੇ ’ਚ ਮੇਕਰਸ ਨੂੰ ‘ਹਾਊਸਫੁੱਲ 5’ ਨੂੰ ਲੈ ਕੇ ਕਾਫੀ ਉਮੀਦਾਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh