ਗਾਇਕ ਏ-ਕੇ ਨੇ ਖਰੀਦੀ ਨਵੀਂ ਮਰਸਿਡੀਜ਼ ਕਾਰ, ਫੈਨਜ਼ ਨਾਲ ਸਾਂਝੀ ਕੀਤੀ ਖੁਸ਼ੀ

11/10/2020 6:46:44 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਏ-ਕੇ ਨੇ ਨਵੀਂ ਮਰਸਿਡੀਜ਼ ਕਾਰ ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਫੇਸਬੁੱਕ ਪੇਜ ’ਤੇ ਅਪਲੋਡ ਕੀਤੀਆਂ ਹਨ। ਏ-ਕੇ ਨੇ ਜੋ ਕਾਰ ਖਰੀਦੀ ਹੈ ਉਸ ਦਾ ਨਾਂ ਹੈ ‘ਮਰਸਿਡੀਜ਼ ਈ-ਕਲਾਸ’।
ਤਸਵੀਰਾਂ ਸਾਂਝੀਆਂ ਕਰਦਿਆਂ ਏ-ਕੇ ਨੇ ਲਿਖਿਆ, ‘ਸ਼ੁਕਰ ਮਹਾਰਾਜ ਦਾ।’

ਦੱਸਣਯੋਗ ਹੈ ਕਿ ਤਸਵੀਰਾਂ ’ਚ ਏ-ਕੇ ਦਾ ਪਰਿਵਾਰ ਤੇ ਮਿਊਜ਼ਿਕ ਡਾਇਰੈਕਟਰ ਦੀਵਾਨ ਸਾਬ ਵੀ ਨਜ਼ਰ ਆ ਰਹੇ ਹਨ।

ਉਥੇ ਏ-ਕੇ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਨਜ਼ਰ ਮਾਰੀ ਜਾਵੇ ਤਾਂ ਅੱਜਕਲ ਉਹ ਕ੍ਰਿਕਟ ਖੇਡਣ ’ਚ ਮਸ਼ਰੂਫ ਹਨ। ਕ੍ਰਿਕਟ ਖੇਡਦਿਆਂ ਏ-ਕੇ ਨੇ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ।

ਏ-ਕੇ ਦੇ ਕੰਮ ਦੀ ਗੱਲ ਕਰੀਏ ਤਾਂ ਸਤੰਬਰ ’ਚ ਉਸ ਦਾ ਆਖਰੀ ਗੀਤ ‘ਜ਼ਿੰਦਗੀ’ ਰਿਲੀਜ਼ ਹੋਇਆ ਸੀ। ਏ-ਕੇ ਦੇ ਇਸ ਗੀਤ ਨੂੰ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ’ਚ ਏ-ਕੇ ਨਾਲ ‘ਬਿੱਗ ਬੌਸ 13’ ਕਰਕੇ ਮਸ਼ਹੂਰ ਹੋਈ ਮਾਡਲ ਮਾਹਿਰਾ ਸ਼ਰਮਾ ਨਜ਼ਰ ਆਈ ਸੀ।

Rahul Singh

This news is Content Editor Rahul Singh