ਏ. ਜੇ. ਧਰਮਾਨੀ ਦਾ ਨਵਾਂ ਗੀਤ ‘ਡਾਇਮੰਡ’ ਹੋਇਆ ਰਿਲੀਜ਼ (ਵੀਡੀਓ)

11/02/2020 3:37:01 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਏ. ਜੇ. ਧਰਮਾਨੀ ਦਾ ਹਾਲ ਹੀ ’ਚ ਨਵਾਂ ਗੀਤ ‘ਡਾਇਮੰਡ’ ਰਿਲੀਜ਼ ਹੋਇਆ ਹੈ। ‘ਡਾਇਮੰਡ’ ਗੀਤ ਏ. ਜੇ. ਧਰਮਾਨੀ ਵਲੋਂ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ। ਏ. ਜੇ. ਧਰਮਾਨੀ ਦਾ ਇਹ ਗੀਤ ਵਿਆਹ ਵਾਲੇ ਮਾਹੌਲ ਨੂੰ ਦਰਸਾਉਂਦਾ ਹੈ ਤੇ ਵਿਆਹਾਂ ਦੇ ਸੀਜ਼ਨ ’ਚ ਇਹ ਗੀਤ ਖੂਬ ਢੁੱਕਦਾ ਹੈ। ਗੀਤ ’ਚ ਏ. ਜੇ. ਧਰਮਾਨੀ ਦੇ ਨਾਲ ਸਵਾਤੀ ਵਿਰਕ ਨੇ ਫੀਚਰ ਕੀਤਾ ਹੈ। ਗੀਤ ਨੂੰ ਮਿਊਜ਼ਿਕ ਗੁਪਜ਼ ਸਿਹਰਾ ਨੇ ਦਿੱਤਾ ਹੈ।

‘ਡਾਇਮੰਡ’ ਗੀਤ ਦੀ ਸਟੋਰੀ ਡਾਇਰੈਕਸ਼ਨ ਏ. ਜੇ. ਧਰਮਾਨੀ ਵਲੋਂ ਖੁਦ ਕੀਤੀ ਗਈ ਹੈ, ਜਦਕਿ ਵੀਡੀਓ ਧਰਮਾਨੀ ਫਿਲਮਜ਼ ਵਲੋਂ ਬਣਾਈ ਗਈ ਹੈ। ਇਸ ਗੀਤ ਨੂੰ ਬਣਾਉਣ ’ਚ ਖਾਸ ਧੰਨਵਾਦ ਸਤਿੰਦਰ ਚਾਵਲਾ, ਜਸਵਿੰਦਰ ਚਾਵਲਾ, ਸੁਨੀਲ ਕੁਮਾਰ ਤੇ ਰੌਬੀ ਸਿੰਘ ਦਾ ਹੈ।

ਦੱਸਣਯੋਗ ਹੈ ਕਿ ਏ. ਜੇ. ਧਰਮਾਨੀ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਗੀਤ ਲੋਕਾਂ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾਂ ’ਚ ‘ਯਾਰ ਦਾ ਵਿਆਹ’, ‘ਯਾਰੀਆਂ’, ‘ਸਟੋਨਰ’, ‘ਮੰਗਣੀ’, ‘ਰੈੱਡ ਸੂਟ’ ਤੇ ‘ਕਾਰਤੂਸ’ ਸ਼ਾਮਲ ਹਨ।

Rahul Singh

This news is Content Editor Rahul Singh