ਪੁੱਤਰ ਨੂੰ ਫੌਜੀ ਵਰਦੀ ''ਚ ਦੇਖਣਾ ਚਾਹੁਦੇ ਹਨ ਕੋਰੀਓਗਰਾਫਰ-ਨਿਰਦੇਸ਼ਕ ਅਹਿਮਦ ਖਾਨ

02/11/2016 1:17:05 PM

ਮੁੰਬਈ : ਬਾਲੀਵੁੱਡ ਫਿਲਮ ''ਲਕੀਰ : ਫਾਰਬਿਡਨ ਲਾਈਨਸ'', ''ਫੂਲ ਐੱਨ ਫਾਈਨਲ'' ਅਤੇ ''ਪਾਠਸ਼ਾਲਾ'' ਵਰਗੀਆਂ ਫਿਲਮਾਂ ਬਣਾ ਚੁੱਕੇ ਅਤੇ ਕੋਰੀਓਗਰਾਫਰ-ਨਿਰਦੇਸ਼ਕ ਅਹਿਮਦ ਖਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟਿਆਂ ਚੋਂ ਇਕ ਬੇਟਾ ਫੌਜ ''ਚ ਸ਼ਾਮਲ ਹੋਵੇ ਅਤੇ ਦੇਸ਼ ਦੀ ਸੇਵਾ ਕਰੇ। ਅਹਿਮਦ ਖਾਨ ਨੇ ਕਿਹਾ, ''''ਮੇਰੀ ਹਮੇਸ਼ਾ ਇਹ ਇੱੱਛਾ ਰਹੀ ਹੈ ਕਿ ਮੇਰੇ ਪਰਿਵਾਰ ਦਾ ਇਕ ਮੈਂਬਰ ਦੇਸ਼ ਦੀ ਸੇਵਾ ਕਰੇ। ਜੇਕਰ ਮੈਨੂੰ ਦੇਸ਼ ਲਈ ਕੁਝ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਚਾਹੁੰਗਾ ਕਿ ਮੇਰਾ ਇਕ ਬੇਟਾ ਫੌਜ ਜਾਂ ਪੁਲਸ ''ਚ ਜਾਵੇ ਅਤੇ ਦੇਸ਼ ਦੀ ਸੇਵਾ ਕਰੇ। ਮੈਨੂੰ ਇਹ ਤਾਂ ਨਹੀਂ ਪਤਾ ਕਿ  ਮੇਰੇ ਬੇਟੇ ਇਸ ਤਰ੍ਹਾਂ ਕਰਨਗੇ ਜਾਂ ਨਹੀਂ ਪਰ ਮੈਂ ਜ਼ਰੂਰ ਇਸ ਤਰ੍ਹਾਂ ਚਾਹੁੰਦਾ ਹਾਂ।'''' ਉਨ੍ਹਾਂ ਅੱਗੇ ਕਿਹਾ, ''''ਮੈਂ ਇਕ ਦੇਸ਼ਭਗਤ ਹਾਂ ਅਤੇ ਭਵਿੱਖ ''ਚ ਰਾਜਨੀਤੀ ''ਚ ਸ਼ਾਮਲ ਹੋਏ ਬਿਨਾਂ ਆਪਣੇ ਖੇਤਰ ''ਚ ਹੀ ਰਹਿ ਕੇ ਜਿਸ ਤਰ੍ਹਾਂ ਵੀ ਹੋਵੇ, ਦੇਸ਼ ਦੀ ਸੇਵਾ ਕਰਾਂਗਾ।''''
ਜਾਣਕਾਰੀ ਅਨੁਸਾਰ ਸ਼ੇਖਰ ਕਪੂਰ ਦੀ ਫਿਲਮ ''ਮਿਸਟਰ ਇੰਡੀਆ'' ''ਚ ਇਕ ਬਾਲ ਅਦਾਕਾਰ ਦੇ ਰੂਪ ''ਚ ਕੰਮ ਕਰ ਚੁੱਕੇ ਅਹਿਮਦ ਖਾਨ ਨੇ ਕਿਹਾ ਕਿ ਭਾਰਤ ਦਾ ਰਾਸ਼ਟਰੀ ਗੀਤ ਹਮੇਸ਼ਾ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ। ਖਾਨ ਨੇ ਹੁਣੇ ਜਿਹੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ''ਏਅਰਲਿਫਟ'' ਦਾ ਗੀਤ ''ਸੋਚ ਨਾ ਸਕੇ'' ਅਤੇ ''ਦਿਲ ਚੀਜ਼ ਤੁਝੇ ਦੇ ਦੀ'' ਕੋਰੀਓਗਰਾਫ ਕੀਤਾ ਹੈ। ਜ਼ਿਕਰਯੋਗ ਹੈ ਕਿ ਅਹਿਮਦ ਖਾਨ ਫਿਰੋਜ ਖਾਨ ਨਾਡਿਆਡਵਾਲਾ ਦੀ ਫਿਲਮ ਦਾ ਨਿਰਦੇਸ਼ਨ ਵੀ ਕਰਨਗੇ।