ਇੰਤਜ਼ਾਰ ਖ਼ਤਮ! ਇਸ ਦਿਨ ਰਿਲੀਜ਼ ਹੋਵੇਗਾ ਅਹਿਨ ਦਾ ਗੀਤ ‘ਰੱਬ ਦਾ ਬੰਦਾ 2’

02/23/2022 5:07:12 PM

ਚੰਡੀਗੜ੍ਹ (ਬਿਊਰੋ)– ‘ਰੱਬ ਦਾ ਬੰਦਾ’ ਇਕ ਅਜਿਹਾ ਗੀਤ ਸੀ, ਜਿਸ ਨੇ ਹਰ ਇਕ ਦੇ ਦਿਲ ਨੂੰ ਕੀਲ ਕੇ ਰੱਖ ਦਿੱਤਾ ਸੀ। ਇਹ ਗੀਤ ਅਹਿਨ ਦੀ ਜ਼ਿੰਦਗੀ ਬਦਲਣ ਵਾਲਾ ਗੀਤ ਸੀ। ਇਸ ਗੀਤ ਨਾਲ ਜਿੰਨੀ ਪ੍ਰਸਿੱਧੀ ਅਹਿਨ ਨੂੰ ਮਿਲੀ, ਉਨੀ ਸ਼ਾਇਦ ਹੀ ਕਿਸੇ ਹੋਰ ਗੀਤ ਨੇ ਦਿਵਾਈ ਹੋਵੇ।

ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਚਿਰਾਂ ਤੋਂ ਇਸ ਗੀਤ ਦੇ ਸੀਕੁਅਲ ਦੀ ਉਡੀਕ ਸੀ, ਜੋ ਹੁਣ ਪੂਰੀ ਹੋਣ ਜਾ ਰਹੀ ਹੈ। ਜੀ ਹਾਂ, ਅਹਿਨ ਨੇ ਅੱਜ ‘ਰੱਬ ਦਾ ਬੰਦਾ 2’ ਗੀਤ ਦਾ ਐਲਾਨ ਕਰ ਦਿੱਤਾ ਹੈ। ਗੀਤ ਦਾ ਪੋਸਟਰ ਬੇਹੱਦ ਸ਼ਾਨਦਾਰ ਹੈ, ਜਿਸ ’ਚ ਇਕ ਸ਼ਖ਼ਸ ਨੰਗਾ ਨਜ਼ਰ ਆ ਰਿਹਾ ਹੈ ਤੇ ਉਸ ਨੇ ਆਪਣੇ ਗਲ ’ਚ ਸਾਜ ਫੜਿਆ ਹੈ।

ਗੀਤ ਦੇ ਪੋਸਟਰ ’ਚ ਹੈਸ਼ਟੈਗ #SabNangeHain ਦਿਖਾਈ ਦੇ ਰਿਹਾ ਹੈ। ਗੀਤ ਨੂੰ ਲਿਖਣ ਤੇ ਆਵਾਜ਼ ਦੇਣ ਦੇ ਨਾਲ-ਨਾਲ ਇਸ ਦਾ ਕੰਸੈਪਟ ਵੀ ਅਹਿਨ ਨੇ ਤਿਆਰ ਕੀਤਾ ਹੈ। ਗੀਤ ਨੂੰ ਸੰਗੀਤ ਗੁਰਮੋਹ ਨੇ ਦਿੱਤਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Ahenn Vatish (@ahenmusic)

ਦੱਸ ਦੇਈਏ ਕਿ ਇਹ ਗੀਤ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਇਸ ਨੂੰ ਡਾਇਰੈਕਟ ਸਤਨਾਮ ਸਿੰਘ ਤੇ ਅਹਿਨ ਨੇ ਕੀਤਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh