ਮਾਂ ਬਣਨ ਤੋਂ ਬਾਅਦ ਮੁੜ ਚਰਚਾ 'ਚ ਪ੍ਰਿਅੰਕਾ ਚੋਪੜਾ, ਆਪਣੇ ਪ੍ਰਸ਼ੰਸਕਾਂ ਨੂੰ ਦੇਵੇਗੀ ਵੱਡਾ ਤੋਹਫ਼ਾ

02/04/2022 3:35:04 PM

ਮੁੰਬਈ (ਬਿਊਰੋ) : ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਰਾਹੀਂ ਮਾਂ ਬਣਨ ਦਾ ਐਲਾਨ ਕੀਤਾ ਸੀ। ਪ੍ਰਿਅੰਕਾ ਅਤੇ ਨਿਕ ਜੋਨਸ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਬੱਚੇ ਦੇ ਜਨਮ ਤੋਂ ਬਾਅਦ ਪ੍ਰਿਅੰਕਾ ਚੋਪੜਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਹੁਣ ਪ੍ਰਿਅੰਕਾ ਚੋਪੜਾ ਇੱਕ ਐਕਸ਼ਨ ਹਾਲੀਵੁੱਡ ਫ਼ਿਲਮ 'ਐਂਡਿੰਗ ਥਿੰਗਜ਼' ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ 'ਚ ਉਹ 'ਮਾਰਵਲ' ਸਟਾਰ ਐਂਥਨੀ ਮੈਕੀ ਨਾਲ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸੇ ਰਾਜ ਕੁੰਦਰਾ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕੀਤੇ 5 ਫਲੈਟਸ, ਇੰਨੇ ਕਰੋੜ ਹੈ ਕੀਮਤ

ਦੱਸ ਦਈਏ ਕਿ ਐਂਥਨੀ ਮੈਕੀ ਨੂੰ 'ਕੈਪਟਨ ਅਮਰੀਕਾ' ਅਤੇ 'ਐਵੇਂਜਰਸ' ਸੀਰੀਜ਼ ਦੀਆਂ ਫ਼ਿਲਮਾਂ 'ਚ ਸੁਪਰਹੀਰੋ ਫਾਲਕਨ ਯਾਨੀ ਸੈਮ ਵਿਲਸਨ ਦੇ ਰੂਪ 'ਚ ਦੇਖਿਆ ਗਿਆ ਹੈ। ਐਂਥਨੀ ਮੈਕੀ ਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਦਿ ਫਾਲਕਨ' ਅਤੇ 'ਦਿ ਵਿੰਟਰ ਸੋਲਜਰ' 'ਚ ਵੀ ਆਪਣਾ ਪੁਰਾਣਾ ਕਿਰਦਾਰ ਨਿਭਾਇਆ ਹੈ। ਖ਼ਬਰਾਂ ਅਨੁਸਾਰ, 'ਐਂਡਿੰਗ ਥਿੰਗਜ਼' ਨੂੰ ਕੇਵਿਨ ਸੁਲੀਵਾਨ ਦੁਆਰਾ ਨਿਰਦੇਸ਼ਤ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 1994 ਦੀ ਐਕਸ਼ਨ-ਕਾਮੇਡੀ ਫ਼ਿਲਮ 'ਟਰੂ ਲਾਈਜ਼' ਤੋਂ ਪ੍ਰੇਰਿਤ ਹੈ, ਜਿਸ ਦਾ ਨਿਰਦੇਸ਼ਨ ਜੇਮਸ ਕੈਮਰਨ ਦੁਆਰਾ ਕੀਤਾ ਗਿਆ ਸੀ। ਇਸ ਫ਼ਿਲਮ ਦੀ ਕਹਾਣੀ ਇਕ ਹਿੱਟ-ਵੂਮੈਨ (ਕਾਤਲ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਾਰੋਬਾਰ ਛੱਡਣਾ ਚਾਹੁੰਦੀ ਹੈ। ਉਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸਾਥੀ ਨੂੰ ਦਿੱਤੀ। ਉਹ ਇਹ ਵੀ ਦੱਸਦੀ ਹੈ ਕਿ ਉਹ ਵੀ ਦੋਵਾਂ ਦੇ ਰਿਸ਼ਤੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਸ਼ਾਇਦ ਉਨ੍ਹਾਂ ਦੇ ਬੰਧਨ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੀ। 'ਐਂਡਿੰਗ ਥਿੰਗਜ਼' 'ਚ ਪ੍ਰਿਅੰਕਾ ਅਤੇ ਐਂਥਨੀ ਦੇ ਕਿਰਦਾਰਾਂ ਦਾ ਵੇਰਵਾ ਅਜੇ ਸਾਹਮਣੇ ਨਹੀਂ ਆਇਆ ਹੈ। ਇਸ ਖ਼ਬਰ 'ਤੇ ਪ੍ਰਿਅੰਕਾ ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਦੱਸਣਯੋਗ ਹੈ ਕਿ ਪ੍ਰਿਅੰਕਾ ਚੋਪੜਾ ਇਸ ਤੋਂ ਪਹਿਲਾਂ 'ਕੀਨੂ ਰੀਵਜ਼ ਸਟਾਰ ਦਿ ਮੈਟਰਿਕਸ ਰੀਸਰੈਕਸ਼ਨ' 'ਚ ਨਜ਼ਰ ਆਈ ਸੀ। ਪ੍ਰਿਅੰਕਾ ਨੇ ਹਾਲ ਹੀ 'ਚ ਰੂਸੋ ਬ੍ਰਦਰਜ਼ ਦੁਆਰਾ ਨਿਰਮਿਤ ਐਮਾਜ਼ਾਨ ਪ੍ਰਾਈਮ ਦੀ ਸੀਰੀਜ਼ 'ਸੀਟੈਡਲ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਉਹ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਫਰਹਾਨ ਅਖਤਰ ਦੀ ਫ਼ਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਅੱਲੂ ਅਰਜੁਨ ਨੇ ਟਵਿਟਰ ’ਤੇ ਰਜਨੀਕਾਂਤ ਨੂੰ ਛੱਡਿਆ ਪਿੱਛੇ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 

sunita

This news is Content Editor sunita