ਐਕਟਿੰਗ ਤੋਂ ਬਾਅਦ ਇਹ ਕਿਹੜੇ ਕੰਮ ਲੱਗੀ ਸੰਨੀ (ਦੇਖੋ ਤਸਵੀਰਾਂ)

08/27/2015 5:56:26 PM

ਮੁੰਬਈ: ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਬਾਲੀਵੁੱਡ ''ਚ ਕੁਝ ਖਾਸ ਨਹੀਂ ਕਰ ਸਕੀ। ਇੰਨੀਂ ਦਿਨੀਂ ਸੰਨੀ ਲਿਓਨ ਦੀ ਕੋਈ ਫਿਲਮ ਵੱਡੇ ਪਰਦੇ ''ਤੇ ਨਹੀਂ ਹੈ। ਹੁਣ ਸੰਨੀ ਫਿਲਮਾਂ ਤੋਂ ਬਰੇਕ ਲੈ ਕੇ ਮਿਊਜ਼ਿਕਲ ਟੂਰ ਦਾ ਹਿੱਸਾ ਬਣ ਗਈ ਹੈ। ਸੰਨੀ ਸਤੰਬਰ ਮਹੀਨੇ ''ਚ ਕੀਨੀਆ ਜਾ ਰਹੀ ਹੈ, ਜਿੱਥੇ ਉਹ ਸਿੰਗਰ ਸ਼ਾਨ ਲਈ ਪਰਫਾਮੈਂਸ ਦੇਣ ਵਾਲੀ ਹੈ। ''ਐਲਾ ਅਫਰੀਕਾ ਡੋਟ ਕੋਮ'' ਮੁਤਾਬਕ ਪਿਛਲੇ ਹਫਤੇ ਹੀ ਫਰਹਾਨ ਅਖਤਰ ਨੇ ''ਪਾਰਕਲੈਂਡ ਸਪੋਰਟਜ਼'' ਕਲੱਬ ''ਚ ਮਿਊਜ਼ਿਕਲ ਟੂਰ ਦੇ ਅਧੀਨ ''ਜ਼ਿੰਦਾ ਹੋ ਤੁਮ'' ਸ਼ੋਅ ਕੀਤਾ ਸੀ। ਇਸ ਤੋਂ ਇਲਾਵਾ ਭਾਰਤੀ ਮੂਲ ਦੀ ਕੀਨੀਆ ਦੀ ਟੌਪ ਫੈਸ਼ਨ ਡਿਜ਼ਾਈਨਰ ਸੋਨੂ ਸ਼ਰਮਾ ਛੇਤੀ ਹੀ ਆਪਣਾ ਫੈਸ਼ਨ ਸ਼ੋਅ ਕਰਨ ਵਾਲੀ ਹੈ। ਹੁਣ ਇਹ ਦੇਖਣਾ ਦਿਲਚਪਸ ਹੋਵੇਗਾ, ਜਦੋਂ ਸੰਨੀ ਲਿਓਨ ਅਤੇ ਸਿੰਗਰ ਸ਼ਾਨ ਇਕੱਠੇ ਪਰਫਾਮੈਂਸ ਕਰਨਗੇ। ਦੋਵੇਂ ਹੀ ਇਸ ਟੂਰ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ।