ਫ਼ਿਲਮ ਜਗਤ ਦੇ ਕਾਮਿਆਂ ਨੂੰ 5 ਹਜ਼ਾਰ ਰੁਪਏ ਤੇ ਮਹੀਨੇ ਭਰ ਦਾ ਰਾਸ਼ਨ ਦੇਣਗੇ ਆਦਿਤਿਆ ਚੋਪੜਾ

05/07/2021 5:09:59 PM

ਮੁੰਬਈ (ਬਿਊਰੋ)– ਇਥੇ ਕੋਵਿਡ 19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਫ਼ਿਲਮ ਜਗਤ ਦੇ ਵਰਕਰਾਂ ਦੀ ਮਦਦ ਕਰਨ ਦੇ ਯਤਨ ’ਚ ਫ਼ਿਲਮ ਨਿਰਮਾਤਾ ਆਦਿਤਿਆ ਚੋਪੜਾ ਨੇ ‘ਯਸ਼ ਚੋਪੜਾ ਸਾਥੀ’ ਨਾਮ ਦੀ ਇਕ ਸ਼ੁਰੂਆਤ ਕੀਤੀ ਹੈ। ਆਦਿਤਿਆ ਦੇ ਪਿਤਾ ਮਰਹੂਮ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੇ ਨਾਂ ’ਤੇ ਰੱਖੀ ਗਈ ਇਸ ਪਹਿਲ ਦਾ ਉਦੇਸ਼ ਫ਼ਿਲਮ ਜਗਤ ਦੇ ਦਿਹਾੜੀਦਾਰਾਂ ਦੀ ਮਦਦ ਕਰਨਾ ਹੈ।

ਯਸ਼ਰਾਜ ਫਿਲਮਜ਼ (ਵਾਈ. ਆਰ. ਐੱਫ.) ਦੇ ਸੀਨੀਅਰ ਮੀਤ ਪ੍ਰਧਾਨ ਅਕਸ਼ੇ ਵਿਧਾਨੀ ਦਾ ਕਹਿਣਾ ਹੈ, ‘ਮਹਾਮਾਰੀ ਨੇ ਸਾਡੇ ਉਦਯੋਗ ਤੇ ਰੋਜ਼ਾਨਾ ਮਜ਼ਦੂਰਾਂ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਹੈ ਤੇ ਵਾਈ. ਆਰ. ਐੱਫ. ਬਹੁਤ ਸਾਰੇ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮਰਥਨ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨੂੰ ਗੁਜ਼ਾਰਾ ਕਰਨ ’ਚ ਮੁਸ਼ਕਿਲ ਆਈ। ‘ਯਸ਼ ਚੋਪੜਾ ਸਾਥੀ’ ਪਹਿਲਕਦਮੀ ਦਾ ਉਦੇਸ਼ ਸਾਡੇ ਉਦਯੋਗ ਦੇ ਮਹਾਮਾਰੀ ਪ੍ਰਭਾਵਿਤ ਕਾਮਿਆਂ ਦਾ ਸਮਰਥਨ ਤੇ ਸਹਾਇਤਾ ਕਰਨਾ ਹੈ।’

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਤੋਂ ਪਹਿਲਾਂ ਵਾਲੀ ਜ਼ਿੰਦਗੀ ਨੂੰ ਸ਼ੈਰੀ ਮਾਨ ਨੇ ਕੀਤਾ ਯਾਦ, ਚੀਨ ਨੂੰ ਆਖੀ ਇਹ ਗੱਲ

5 ਹਜ਼ਾਰ ਰੁਪਏ ਦੀ ਸਹਾਇਤਾ
ਪਹਿਲ ਦੇ ਹਿੱਸੇ ਦੇ ਰੂਪ ’ਚ ਮਹਿਲਾਵਾਂ ਤੇ ਬਜ਼ੁਰਗ ਕਰਮਚਾਰੀਆਂ ਨੂੰ 5000 ਰੁਪਏ ਤੇ ਯੂਥ ਫੀਚ ਇੰਡੀਆ ਨਾਂ ਦੀ ਇਕ ਐੱਨ. ਜੀ. ਓ. ਦੇ ਸਹਿਯੋਗ ਨਾਲ ਪੂਰੇ ਮਹੀਨੇ ਲਈ ਪਰਿਵਾਰ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ।

ਇਸ ਵੈੱਬਸਾਈਟ ਤੋਂ ਕਰੋ ਅਪਲਾਈ
ਕਾਮਿਆਂ ਨੂੰ ਇਸ ਲਾਭ ਲਈ ਵੈੱਬਸਾਈਟ ਦੇ ਜ਼ਰੀਏ ਅਪਲਾਈ ਕਰਨਾ ਪਵੇਗਾ। ਫਾਊਂਡੇਸ਼ਨ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ www.YashChopraFoundation.org ’ਤੇ ਕਲਿੱਕ ਕਰੋ ਤੇ ਜੇ ਤੁਹਾਡੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਸਿੱਧਾ ਸੰਪਰਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੁਸੀਂ 8929253131 ’ਤੇ ਸਿੱਧਾ ਫੋਨ ਕਰ ਸਕਦੇ ਹੋ ਜਾਂ ਵਟਸਐਪ ’ਤੇ ਮੈਸੇਜ ਕਰ ਸਕਦੇ ਹੋ।

ਕੌਣ ਯੋਗ ਹਨ?

1. ਫਿਲਮ ਇੰਡਸਟਰੀ ਯੂਨੀਅਨ ਦੇ ਮੈਂਬਰ।
2. ਉਹ ਜੋ ਇਸ ਸਮੇਂ ਬੇਰੁਜ਼ਗਾਰ ਹਨ।
3. ਇਕ ਜਾਂ ਵਧੇਰੇ ਵਿਅਕਤੀ ਸਿੱਧੇ ਨਿਰਭਰ (ਮਾਪੇ, ਜੀਵਨਸਾਥੀ ਤੇ ਬੱਚੇ)

ਆਦਿਤਿਆ ਹਾਲ ਹੀ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਯਸ਼ ਰਾਜ ਦੇ 30,000 ਵਰਕਰਾਂ ਨੂੰ ਰੋਜ਼ਾਨਾ ਟੀਕਾਕਰਨ ਕਰਨ ਦੀ ਅਪੀਲ ਕਰਨ ਲਈ ਵੀ ਚਰਚਾ ’ਚ ਰਹੇ ਸਨ।

ਨੋਟ– ਯਸ਼ ਰਾਜ ਫ਼ਿਲਮਜ਼ ਵਲੋਂ ਕੀਤੀ ਇਸ ਪਹਿਲਕਦਮੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh