ਸਵੀਮਿੰਗ ਪੂਲ 'ਚ ਮਸ਼ਹੂਰ ਅਦਾਕਾਰਾ ਨੇ ਕੀਤਾ ਪੰਜਾਬੀ ਗੀਤ 'ਲੌਂਗ ਲਾਚੀ' 'ਤੇ ਡਾਂਸ, ਵੀਡੀਓ ਵਾਇਰਲ

11/16/2020 2:06:57 PM

ਜਲੰਧਰ (ਵੈੱਬ ਡੈਸਕ) - ਟੀ. ਵੀ. ਸ਼ੋਅ 'ਚ ਪ੍ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਸਿੱਧ ਅਦਾਕਾਰਾ ਸ਼ਰਧਾ ਆਰੀਆ ਦੀ ਫੈਨ ਫਾਲੋਇੰਗ ਵੀ ਲਗਾਤਾਰ ਵਧ ਰਹੀ ਹੈ। ਇਸ ਸਭ ਦੇ ਚਲਦੇ ਸ਼ਰਧਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਰਧਾ ਆਰੀਆ ਦੇ ਬੋਲਡ ਅੰਦਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸ਼ਰਧਾ ਆਪਣੇ ਦੋਸਤਾਂ ਨਾਲ ਸੁਪਰਹਿੱਟ ਗੀਤ 'ਲੌਂਗ ਲਾਚੀ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Shraddha Arya (@sarya12)

ਖ਼ਾਸ ਗੱਲ ਇਹ ਹੈ ਕਿ ਅਦਾਕਾਰ ਇਸ ਗੀਤ 'ਤੇ ਸਵੀਮਿੰਗ ਪੂਲ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਲਾਲ ਅਤੇ ਚਿੱਟੇ ਰੰਗ ਦੀ ਧਾਰੀ ਵਾਲੀ ਬਿਕਨੀ 'ਚ ਨਜ਼ਰ ਆ ਰਹੀ ਹੈ। ਹਾਲਾਂਕਿ, ਸ਼ਰਧਾ ਆਰੀਆ ਦਾ ਇਹ ਵੀਡੀਓ ਨਵੀਂ ਨਹੀਂ ਹੈ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਸ਼ਰਧਾ ਨੇ ਦੀਵਾਲੀ ਦੇ ਖ਼ਾਸ ਮੌਕੇ 'ਤੇ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸੰਤਰੀ ਅਤੇ ਚਮਕਦਾਰ ਲਹਿੰਗਾ 'ਚ ਨਜ਼ਰ ਆ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Shraddha Arya (@sarya12)

sunita

This news is Content Editor sunita