ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕੀਤਾ ਖੁਲਾਸਾ, ਇਸ ਫ਼ਿਲਮ ਤੋਂ ਬਾਅਦ ਤੈਮੂਰ ਨੂੰ ਕੀਤਾ ਸੀ ਕੰਸੀਵ

04/02/2021 11:56:17 AM

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੂਜੀ ਪ੍ਰੈਗਨੈਂਸੀ ਦੌਰਾਨ ਹੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹੈ। ਉਹ ਹਮੇਸ਼ਾ ਆਪਣੀ ਰੂਟੀਨ ਲਾਈਫ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲਾਂਕਿ ਫਰਵਰੀ ’ਚ ਉਨ੍ਹਾਂ ਨੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਹ ਫਿਰ ਤੋਂ ਸਰਗਰਮ ਹੋ ਗਈ। ਹਾਲ ਹੀ ’ਚ ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕੀਤੀ ਅਤੇ ਇਸ ਤਸਵੀਰ ਨੂੰ ਆਪਣੀ ਪਹਿਲੀ ਪ੍ਰੈਗਨੈਂਸੀ ਦੇ ਨਾਲ ਜੋੜਿਆ ਹੈ। 
ਇਸ ਤਸਵੀਰ ’ਚ ਉਨ੍ਹਾਂ ਦੇ ਨਾਲ ਅਦਾਕਾਰ ਅਰਜੁਨ ਕਪੂਰ ਅਤੇ ਆਰ. ਬਾਲਕੀ ਹਨ। ਇਹ ਤਸਵੀਰ ਸਾਲ 2016 ’ਚ ਆਈ ਫ਼ਿਲਮ ‘ਕੀ ਐਂਡ ਕਾ’ ਦੀ ਹੈ। ਇਸ ਫ਼ਿਲਮ ਨੂੰ ਇਕ ਦਿਨ ਪਹਿਲਾਂ ਪੰਜ ਸਾਲ ਪੂਰੇ ਹੋਏ ਹਨ। ਫ਼ਿਲਮ ਦੇ ਪੰਜ ਸਾਲ ਪੂਰੇ ਹੋਣ ’ਤੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਫ਼ਿਲਮ ਤੋਂ ਬਾਅਦ ਹੀ ਉਨ੍ਹਾਂ ਨੇ ਤੈਮੂਰ ਨੂੰ ਕੰਸੀਵ ਕਰਨ ਦੇ ਬਾਰੇ ਸੋਚਿਆ ਸੀ। 


ਕਰੀਨਾ ਕਪੂਰ ਖ਼ਾਨ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਇਕ ਫ਼ਿਲਮ ਜਿਸ ਦਾ ਮੈਂ ਪੂਰਾ ਮਜ਼ਾ ਲਿਆ, ਇਕ ਫ਼ਿਲਮ ਜੋ ਕਿ ਕਾਫ਼ੀ ਬੋਲਡ ਸੀ, ਇਕ ਫ਼ਿਲਮ ਜਿਸ ਦੇ ਬਾਅਦ ਟਿਮ (ਤੈਮੂਰ ਅਲੀ ਖ਼ਾਨ) ਨੂੰ ਕੰਸੀਵ ਕੀਤਾ, ਫ਼ਿਲਮ ਜਿਸ ਦਾ ਸੀਕਵਲ ਬਣਨਾ ਚਾਹੀਦਾ ਕਿਉਂਕਿ ਮੈਂ ਅਰਜੁਨ ਕਪੂਰ ਅਤੇ ਆਰ. ਬਾਲਕੀ ਨਾਲ ਦੁਬਾਰਾ ਕੰਮ ਕਰਨਾ ਚਾਹੁੰਦੀ ਹਾਂ। ਅਰਜੁਨ ਚਿੰਤਾ ਨਾ ਕਰਨਾ, ਮੈਂ ਫਿਰ ਵੀ ਕਹਿੰਦੀ ਰਹਾਂਗੀ, ਚੱਪਲ ਲਾਓ। 

 
 
 
 
View this post on Instagram
 
 
 
 
 
 
 
 
 
 
 

A post shared by Kareena Kapoor Khan (@kareenakapoorkhan)


ਅਰਜੁਨ ਨੇ ਕੀਤਾ ਇਹ ਕੁਮੈਂਟ
ਕਰੀਨਾ ਨੇ ਇਸ ਦੇ ਨਾਲ ਹੀ ਹੱਸਣ ਵਾਲੇ ਅਤੇ ਦਿਲ ਵਾਲੇ ਇਮੋਜੀ ਐਡ ਕੀਤੇ ਹਨ ਅਤੇ ਹੈਸ਼ਟੈਗ ‘ਕੀ ਐਂਡ ਕਾ’ ਦੇ ਪੰਜ ਸਾਲ ਪੂਰੇ ਲਿਖਿਆ ਹੈ। ਕਰੀਨਾ ਦੀ ਇਸ ਤਸਵੀਰ ’ਤੇ ਫ਼ਿਲਮ ’ਚ ਉਨ੍ਹਾਂ ਦੇ ਕੋਅ-ਸਟਾਰ ਰਹੇ ਅਰਜੁਨ ਕਪੂਰ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ‘ਚੱਪਲ ਹੀ ਕੀ (ਚਾਬੀ) ਹੈ।


ਡਿਲਿਵਰੀ ਤੋਂ ਬਾਅਦ ਸ਼ੁਰੂ ਕੀਤੀ ਸ਼ੂਟਿੰਗ
ਦੱਸ ਦੇਈਏ ਕਿ ਕਰੀਨਾ ਕਪੂਰ ਦੂਜੇ ਬੱਚੇ ਦੀ ਡਿਲਿਵਰੀ ਤੋਂ ਬਾਅਦ 23 ਮਾਰਚ ਤੋਂ ਆਪਣੇ ਕੰਮ ’ਤੇ ਵਾਪਸ ਆ ਗਈ ਹੈ। ਕਰੀਨਾ ਕਪੂਰ ਮੁੰਬਈ ਦੇ ਇਕ ਸਟੂਡੀਓ ’ਚ ਸਪਾਟ ਹੋਈ ਸੀ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ’ਚ ਇਸ ਦੀ ਤਸਵੀਰ ਸਾਂਝੀ ਕੀਤੀ ਸੀ। 

Aarti dhillon

This news is Content Editor Aarti dhillon