ਅਦਾਕਾਰਾ ਦੇਵੋਲੀਨਾ ਨੇ ਪਿੰਕ ਸਾੜੀ 'ਚ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

10/15/2021 12:03:18 PM

ਮੁੰਬਈ- ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।


ਤਸਵੀਰਾਂ 'ਚ ਦੇਵੋਲੀਨਾ ਪਿੰਕ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਗੋਲਡਨ ਜਿਊਲਰੀ ਪਾਈ ਹੋਈ ਹੈ। ਮਿਨੀਮਲ ਮੇਕਅਪ ਅਤੇ ਲੋਅ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਨੇ ਵਾਲਾਂ 'ਚ ਗਜਰਾ ਲਗਾਇਆ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ।

ਹਸੀਨਾ ਦੇ ਚਿਹਰੇ 'ਤੇ ਮੁਸਕਰਾਹਟ ਪ੍ਰਸ਼ੰਸਕਾਂ ਦਾ ਜਿੱਤ ਲੁੱਟ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 


ਕੰਮ ਦੀ ਗੱਲ ਕਰੀਏ ਤਾਂ ਸੀਰੀਅਲ 'ਸਾਥ ਨਿਭਾਨਾ ਸਾਥੀਆ 2' 'ਚ ਨਜ਼ਰ ਆਈ ਸੀ ਜਿਸ 'ਚ ਅਦਾਕਾਰਾ ਦੇ ਕੰਮ ਨੂੰ ਖੂਬ ਪਸੰਦ ਕੀਤਾ ਗਿਆ ਪਰ ਇਸ 'ਚ ਅਦਾਕਾਰਾ ਦਾ ਰੋਲ ਛੋਟਾ ਹੀ ਸੀ। ਹਾਲ ਹੀ 'ਚ ਅਦਾਕਾਰਾ 'ਬਿਗ ਬੌਸ 15' ਦੇ ਲਾਂਚ 'ਚ ਨਜ਼ਰ ਆਈ ਸੀ।

Aarti dhillon

This news is Content Editor Aarti dhillon