ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਅਦਾਕਾਰ ਵਿਵੇਕ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ

04/16/2021 5:22:10 PM

ਨਵੀਂ ਦਿੱਲੀ (ਬਿਊਰੋ) - ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਭਰ ’ਚ ਵੇਖਣ ਨੂੰ ਮਿਲ ਰਿਹਾ ਹੈ। ਕੋਈ ਵੀ ਇਸ ਤੋਂ ਬਚ ਨਹੀਂ ਸਕਿਆ। ਇਥੋਂ ਤੱਕ ਕਿ ਕੋਵਿਡ ਵੈਕਸੀਨ ਨਾਲ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਸਾਊਥ ਇੰਡੀਅਨ ਕਾਮੇਡੀਅਨ ਵਿਵੇਕ ਨੂੰ ਸੀਨੇ ’ਚ ਦਰਦ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਹ ਮੌਜੂਦਾ ਸਮੇਂ ’ਚ ਆਈ. ਸੀ. ਯੂ. ’ਚ ਦਾਖ਼ਲ ਹਨ ਅਤੇ ਡਾਕਟਰਾਂ ਦੀ ਨਿਗਰਾਨੀ ’ਚ ਹੈ।

ਦੱਸ ਦਈਏ ਕਿ ਵਿਵੇਕ ਨੇ ਹਾਲ ਹੀ ’ਚ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਨਾਲ ਹੀ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਸੀ। ਵੈਕਸੀਨ ਲੈਣ ਤੋਂ ਠੀਕ ਇਕ ਦਿਨ ਬਾਅਦ ਅਦਾਕਾਰ ਦੀ ਹਾਲਤ ਗੰਭੀਰ ਹੋ ਗਈ, ਜੋ ਕਿ ਅਸਲ ’ਚ ਚਿੰਤਾਜਨਕ ਹੈ। 

ਅਦਾਕਾਰਾ ਨੂੰ ਆਇਆ ਹਾਰਟ ਅਟੈਕ
ਖ਼ਬਰਾਂ ਮੁਤਾਬਕ, ਅਦਾਕਾਰ ਨੂੰ ਛਾਤੀ ’ਚ ਦਰਦ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਚੇਨਈ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਦਾਕਾਰ ਨੂੰ ਹਾਰਟ ਅਟੈਕ ਆਇਆ ਸੀ। ਉਹ ਡਾਕਟਰਾਂ ਦੀ ਸਖ਼ਤ ਨਿਗਰਾਨੀ ’ਚ ਹੈ। 

ਵੀਰਵਾਰ ਨੂੰ ਲਗਵਾਈ ਸੀ ਕੋਰੋਨਾ ਵੈਕਸੀਨ
ਦੱਸ ਦਈਏ ਕਿ 15 ਅਪ੍ਰੈਲ ਨੂੰ ਅਦਾਕਾਰ ਨੇ ਕੋਰੋਨਾ ਵੈਕਸੀਨ ਲਗਵਾਈ ਸੀ। ਵਿਵੇਕ ਆਪਣੇ ਦੋਸਤ ਨਾਲ Omandurar ਸਰਕਾਰੀ ਹਸਪਤਾਲ ’ਚ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੈਣ ਲਈ ਗਏ ਸਨ। ਇਸ ਤੋਂ ਬਾਅਦ ਉਸ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਸੀ ਅਤੇ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰਾਈਵੇਟ ਹਸਪਤਾਲ ਦੀ ਬਜਾਏ ਸਰਕਾਰੀ ਹਸਪਤਾਲ ਨੂੰ ਪਹਿਲ ਦੇਣ ਲਈ ਕਿਹਾ ਸੀ।

sunita

This news is Content Editor sunita