ਡਰੱਗ ਮਾਮਲੇ ''ਚ ਅਦਾਕਾਰ ਗੌਰਵ ਦੀਕਸ਼ਿਤ ਨੂੰ ਮਿਲੀ ਜ਼ਮਾਨਤ

09/24/2021 12:02:38 PM

ਮੁੰਬਈ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਐੱਨ.ਸੀ.ਬੀ. ਲਗਾਤਾਰ ਇਸ ਦੀ ਜਾਂਚ ਕਰ ਰਹੀ ਹੈ। ਐੱਨ.ਸੀ.ਬੀ. ਇਸ ਕੇਸ 'ਚ ਹੁਣ ਤੱਕ ਕਈ ਸਿਤਾਰਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਕੁਝ ਸਮਾਂ ਪਹਿਲੇ ਐੱਨ.ਸੀ.ਬੀ. ਨੇ ਡਰੱਗ ਕੇਸ 'ਚ ਅਦਾਕਾਰ ਗੌਰਵ ਦੀਕਸ਼ਿਤ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਗੌਰਵ ਨੂੰ ਜ਼ਮਾਨਤ ਮਿਲ ਗਈ ਹੈ।
ਖਬਰਾਂ ਮੁਤਾਬਕ ਕੋਰਟ ਨੇ ਕੁਝ ਨਿਯਮਾਂ ਅਤੇ ਸ਼ਰਤਾਂ ਦੇ ਆਧਾਰ 'ਤੇ ਗੌਰਵ ਨੂੰ ਜ਼ਮਾਨਤ ਦਿੱਤੀ ਹੈ। ਅਦਾਕਾਰ ਨੂੰ 50,000 ਦੀ ਨਕਦੀ ਦੇ ਭੁਗਤਾਨ ਤੋਂ ਬਾਅਦ ਜ਼ਮਾਨਤ ਦਿੱਤੀ ਗਈ ਹੈ। ਕੋਰਟ ਦਾ ਕਹਿਣਾ ਹੈ ਕਿ ਚਾਰਜਸ਼ੀਟ ਦਾਖਲ ਹੋਣ ਤੱਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਐੱਨ.ਸੀ.ਬੀ. ਦਫਤਰ 'ਚ ਰਿਪੋਰਟ ਕਰਨੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਾਂਚ ਅਧਿਕਾਰੀ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਨਾ ਹੋਵੇਗਾ। ਅਦਾਕਾਰ ਕੋਰਟ ਦੀ ਆਗਿਆ ਦੇ ਬਿਨਾਂ ਮੁੰਬਈ ਸ਼ਹਿਰ ਨਹੀਂ ਛੱਡ ਸਕਦੇ ਹਨ।
ਦੱਸ ਦੇਈਏ ਕਿ ਗੌਰਵ ਨੂੰ ਐੱਨ.ਸੀ.ਬੀ. ਨੇ 27 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਗੌਰਵ ਨੂੰ ਅਦਾਕਾਰ ਏਜਾਜ਼ ਖਾਨ ਦੁਆਰਾ ਡਰੱਗ ਮਾਮਲੇ 'ਚ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਸੀ। ਐੱਨ.ਸੀ.ਬੀ. ਨੂੰ ਗੌਰਵ ਦੇ ਘਰ ਤੋਂ ਐੱਮ.ਡੀ. ਅਤੇ ਚਰਸ ਵੀ ਬਰਾਮਦ ਹੋਇਆ ਸੀ। ਹਾਲਾਂਕਿ ਅਜੇ ਏਜਾਜ਼ ਖਾਨ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ। ਹੁਣ ਗੌਰਵ ਨੂੰ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਨ ਕਰਨਾ ਹੋਵੇਗਾ।

Aarti dhillon

This news is Content Editor Aarti dhillon