ਅਦਾਕਾਰ ਅਮਨ ਵਰਮਾ ਦੀ ਮਾਂ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਭਾਵੁਕ ਪੋਸਟ

04/22/2021 1:05:05 PM

ਮੁੰਬਈ: ਟੀ.ਵੀ. ਦੇ ਮਸ਼ਹੂਰ ਅਦਾਕਾਰ ਅਮਨ ਵਰਮਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਅਮਨ ਨੇ ਇੰਸਟਾਗ੍ਰਾਮ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮਾਂ ਦੇ ਪ੍ਰਤੀ ਆਪਣਾ ਲਗਾਅ ਵੀ ਜ਼ਾਹਿਰ ਕੀਤਾ ਹੈ। ਇਸ ਦੌਰਾਨ ਅਦਾਕਾਰ ਦੇ ਪ੍ਰਸ਼ੰਸਕ ਵੀ ਕਾਫ਼ੀ ਪਰੇਸ਼ਾਨ ਹੋ ਗਏ ਹਨ ਅਤੇ ਆਪਣੇ-ਆਪਣੇ ਸ਼ਬਦਾਂ ’ਚ ਸ਼ਰਧਾਂਜਲੀ ਦੇ ਰਹੇ ਹਨ। ਅਮਨ ਨੇ ਆਪਣੀ ਮਾਂ ਦੀ ਤਸਵੀਰ ਨਾਲ ਇਕ ਭਾਵੁਕ ਨੋਟ ਵੀ ਲਿਖਿਆ ਹੈ। 

 
 
 
 
View this post on Instagram
 
 
 
 
 
 
 
 
 
 
 

A post shared by aman yatan verma (@amanyatanverma)


ਅਮਨ ਨੇ ਲਿਖਿਆ ਕਿ ਜੀਵਨ ਇਕ ਸੰਪੂਰਨ ਦਾਇਰੇ ’ਚ ਆਉਂਦਾ ਹੈ। ਭਾਰੀ ਮਨ ਨਾਲ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਮਾਂ ਕੈਲਾਸ਼ ਵਰਮਾ ਦਾ ਦਿਹਾਂਤ ਹੋ ਗਿਆ ਹੈ। ਕਿ੍ਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਥਨਾਵਾਂ ’ਚ ਸ਼ਾਮਲ ਕਰਨਾ। ਵਰਤਮਾਨ ’ਚ ਕੋਵਿਡ-19 ਦੇ ਹਾਲਤ ਨੂੰ ਦੇਖਦੇ ਹੋਏ ਸਾਰਿਆਂ ਨੇ ਫੋਨ ਰਾਹੀਂ ਮੈਸੇਜ ਅਤੇ ਕਾਲ ਕਰਕੇ ਆਪਣੀਆਂ ਸੰਵੇਦਾਨਾਵਾਂ ਪ੍ਰਗਟ ਕੀਤੀਆਂ। ਭਗਵਾਨ ਉਨ੍ਹਾਂ ’ਤੇ ਆਸ਼ੀਰਵਾਦ ਬਣਾਏ ਰੱਖਣ।

 
ਹਾਲਾਂਕਿ ਹੁਣ ਤੱਕ ਅਮਨ ਦੀ ਮਾਂ ਦੇ ਦਿਹਾਂਤ ਦਾ ਕਾਰਨ ਸਾਫ਼ ਨਹੀਂ ਹੈ। ਅਮਨ ਕਈ ਹਿੱਟ ਟੀ.ਵੀ. ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਟੀ.ਵੀ. ਇੰਡਸਟਰੀ ਦੇ ਸਭ ਤੋਂ ਸ਼ਾਨਦਾਰ ਕਲਾਕਾਰਾਂ ’ਚੋਂ ਇਕ ਹਨ। ਅਮਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1993 ’ਚ ਟੀ.ਵੀ. ਸੀਰੀਅਲ ‘ਪਚਪਨ ਖੰਭੇ ਲਾਲ ਦੀਵਾਰੇ’ ਨਾਲ ਕੀਤੀ ਸੀ। ਉਨ੍ਹਾਂ ਨੇ ‘ਮਹਾਭਾਰਤ’ ਕਥਾ ’ਚ ਵੀ ਮੁੱਖ ਕਿਰਦਾਰ ਨਿਭਾਇਆ ਸੀ। ਅਦਾਕਾਰ ਨੇ ਸਾਲ 1999 ’ਚ ‘ਸੰਘਰਸ਼’ ਨਾਲ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। 


ਅਮਨ ਵਰਮਾ ਨੂੰ ਅਸਲੀ ਪਛਾਣ ਟੀ.ਵੀ. ਸੀਰੀਅਲ ‘ਕਿਉਂਕਿ ਸਾਸ ਭੀ ਕਭੀ ਬਹੁ ਥੀ’ ਨਾਲ ਮਿਲੀ ਸੀ। ਇਸ ਸੀਰੀਅਲ ’ਚ ਉਨ੍ਹਾਂ ਨੂੰ ਅਨੁਪਮ ਕਪਾਡੀਆ ਦੇ ਕਿਰਦਾਰ ’ਚ ਦੇਖਿਆ ਗਿਆ ਸੀ। ਹੁਣ ਉਹ ਫ਼ਿਲਮ ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ’ਚ ਆਦਿੱਤਯ ਪਾਠਕ ਦੇ ਕਿਰਦਾਰ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਅਜੇ ਦੇਵਗਨ ਮੁੱਖ ਕਿਰਦਾਰ ’ਚ ਹੋਣਗੇ ਅਤੇ ਉਨ੍ਹਾਂ ਦੇ ਨਾਲ ਅਦਾਕਾਰਾ ਸੋਨਾਕਸ਼ੀ ਸਿਨਹਾ, ਨੋਰਾ ਫਤੇਹੀ ਵੀ ਨਜ਼ਰ ਆਵੇਗੀ। ਹਾਲਾਂਕਿ ਕੋਰੋਨਾ ਦੇ ਚੱਲਦੇ ਫ਼ਿਲਮ ਦੀ ਰਿਲੀਜ਼ ਡੇਟ ਅਜੇ ਤੈਅ ਨਹੀਂ ਹੋ ਪਾਈ ਹੈ। 

Aarti dhillon

This news is Content Editor Aarti dhillon