ਵਿਦਿਆ ਬਾਲਨ, ਏਕਤਾ ਕਪੂਰ ਤੇ ਸ਼ੋਭਾ ਕਪੂਰ ਆਸਕਰ ਐਵਾਰਡ ਦੇਣ ਵਾਲੀ ਸੰਸਥਾ ਦੇ ਮੈਂਬਰਾਂ ਦੀ ਸੂਚੀ ’ਚ ਸ਼ਾਮਲ

07/02/2021 2:19:05 PM

ਲਾਸ ਏਂਜਲਸ (ਬਿਊਰੋ)– ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਤੇ ਫ਼ਿਲਮ ਨਿਰਮਾਤਾ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਇਸ ਸਾਲ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਵਲੋਂ ਸੱਦੇ ਗਏ 395 ਨਵੇਂ ਮੈਂਬਰਾਂ ’ਚ ਸ਼ਾਮਲ ਹਨ। ਇਹ ਅਮਰੀਕੀ ਸੰਸਥਾ ਆਸਕਰ ਪੁਰਸਕਾਰ ਦਿੰਦੀ ਹੈ।

ਅਕੈਡਮੀ ਦੀ ਵੈੱਬਸਾਈਟ ਅਨੁਸਾਰ ਸੂਚੀ ’ਚ 50 ਦੇਸ਼ਾਂ ਦੇ ਕਲਾਕਾਰਾਂ ਤੇ ਫ਼ਿਲਮ ਨਿਰਮਾਣ ਕਰਨ ਵਾਲੇ ਲੋਕਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਫ਼ਿਲਮਾਂ ’ਚ ਯੋਗਦਾਨ ਪਾ ਕੇ ਆਪਣੀ ਪਛਾਣ ਬਣਾਈ ਹੈ।

ਵਿਦਿਆ ਬਾਲਨ ਜੋ ਹਾਲ ਹੀ ’ਚ ਐਮਾਜ਼ੋਨ ਪ੍ਰਾਈਮ ਵੀਡੀਓ ਦੀ ‘ਸ਼ੇਰਨੀ’ ’ਚ ਦੇਖੀ ਗਈ ਸੀ, ਨੂੰ 2021 ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਹਾਲੀਵੁੱਡ ਸਟਾਰ ਜੇਨੇਟ ਜੈਕਸਨ, ਰਾਬਰਟ ਪੈਟੀਨਸਨ, ਐੱਚ. ਈ., ਹੈਨਰੀ ਗੋਲਡਿੰਗ ਤੇ ਈਜ਼ਾ ਗੋਂਜ਼ਾਲੇਜ਼ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਨੀ ਸਪੀਅਰਜ਼ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ, ਪਿਤਾ ਕੋਲ ਹੀ ਰਹੇਗੀ ਗਾਇਕਾ ਦੀ ਸਰਪ੍ਰਸਤੀ

ਨਿਰਮਾਤਾ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਵੀ ਨਵੇਂ ਮੈਂਬਰਾਂ ਵਜੋਂ ਇਸ ਸੂਚੀ ’ਚ ਸ਼ਾਮਲ ਹੋਏ। ਅਕੈਡਮੀ ਨੇ ਕਿਹਾ ਕਿ 2021 ਦੀ ਸੂਚੀ ’ਚ 46 ਫੀਸਦੀ ਔਰਤਾਂ, 39 ਫੀਸਦੀ ਘੱਟ ਪ੍ਰਤੀਨਿਧਤਵ ਵਾਲੇ ਭਾਈਚਾਰੇ ਦੇ ਲੋਕ, 53 ਫੀਸਦੀ ਅਜਿਹੇ ਲੋਕ ਸ਼ਾਮਲ ਹਨ, ਜੋ ਦੁਨੀਆ ਦੇ 49 ਦੇਸ਼ਾਂ ਦੇ ਹਨ।

ਭਾਰਤੀ ਫ਼ਿਲਮ ਉਦਯੋਗ ਦੇ ਏ. ਆਰ. ਰਹਿਮਾਨ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਸਲਮਾਨ ਖ਼ਾਨ ਤੇ ਨਿਰਮਾਤਾ ਆਦਿਤਿਆ ਚੋਪੜਾ ਤੇ ਗੁਨੀਤ ਮੋਂਗਾ ਪਹਿਲਾਂ ਹੀ ਅਕੈਡਮੀ ਦੇ ਮੈਂਬਰ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh