ਬੱਚਨ ਪਰਿਵਾਰ ਹੋਇਆ 'ਕੋਰੋਨਾ' ਮੁਕਤ, ਅਭਿਸ਼ੇਕ ਬੱਚਨ ਦੀ ਰਿਪੋਰਟ ਆਈ ਨੈਗੇਟਿਵ

08/08/2020 4:02:39 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਤੇ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਅਭਿਸ਼ੇਕ ਬੱਚਨ ਨੇ ਖ਼ੁਦ ਟੀਵਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ 12 ਜੁਲਾਈ ਨੂੰ ਅਭਿਸ਼ੇਕ ਬੱਚਨ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਮਿਤਾਬ ਬੱਚਨ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਅਭਿਸ਼ੇਕ ਅਤੇ ਫਿਰ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਤੇ ਬੇਟੀ ਆਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।

 
 
 
 
 
View this post on Instagram
 
 
 
 
 
 
 
 
 

I TOLD YOU!!! Discharge plan: YES!! This afternoon I tested Covid-19 NEGATIVE. Thank you all for your prayers and wishes. I’m so happy to be able to go home. #believe My eternal gratitude to the doctors and nursing staff at Nanavati Hospital for taking such good care of me and my family and helping us beat Covid-19. We couldn’t have done it without them. 🙏🏽

A post shared by Abhishek Bachchan (@bachchan) on Aug 8, 2020 at 1:57am PDT

ਅਭਿਸ਼ੇਕ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਮਗਰੋਂ ਪੂਰਾ ਬੱਚਨ ਪਰਿਵਾਰ ਕੋਰੋਨਾ ਮੁਕਤ ਹੋ ਗਿਆ ਹੈ।

sunita

This news is Content Editor sunita