ਅਭਿਸ਼ੇਕ ਬੱਚਨ ਕਾਮੇਡੀ ਫਿਲਮ ''ਹੇਰਾ ਫੇਰੀ'' ਦਾ ਹਿੱਸਾ ਨਹੀਂ

05/19/2016 1:45:12 PM

ਮੁੰਬਈ—ਬਾਲੀਵੁੱਡ ਅਦਾਕਾਰ ਦਾ ਕਹਿਣਾ ਹੈ ਕਿ ਉਹ ਕਾਮੇਡੀ ਫਿਲਮ ''ਹੇਰਾ ਫੇਰੀ'' ਦਾ ਹਿੱਸਾ ਨਹੀਂ ਹਨ। ਫਿਲਮ ''ਹੇਰਾ ਫੇਰੀ 3'' ਦੇ ਬਾਰੇ ਪੁੱਛੇ ਜਾਣ ਤੇ ਅਭਿਸ਼ੇਕ ਨੇ ਦੱਸਿਆ ਕਿ, ਮੈਂ ਹੁਣ ਇਹ ਫਿਲਮ ਨਹੀਂ ਕਰ ਰਿਹਾ ਹਾਂ। ਇਸ ਫਿਲਮ ਦੇ ਨਿਰਦੇਸ਼ਕ ਨੀਰਜ ਵੋਹਰਾ ਹਨ। ਉਨ੍ਹਾਂ ਨੇ ਕਿ ਸਾਲ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਅਤੇ ਪਿਛਲੇ ਸਾਲ ਜੂਨ ਤੋਂ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ। ਹਾਲਾਂਕਿ ਇਹ ਵੀ ਖਬਰ ਸੀ ਕਿ ਕੁੱਝ ਕਾਰਨ ਕਰਕੇ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਫਿਲਮ ''ਫਿਰ ਹੇਰਾ ਫੇਰੀ'' 2006 ਦੀ ਹਿੱਟ ਕਾਮੇਡੀ ਦਾ ਸੀਕਵਲ ਹੈ। ਇਹ ''ਹੇਰਾ ਫੇਰੀ'' ਫੈਂਚਾਈਜ਼ੀ ਦੀ ਤੀਜੀ ਫਿਲਮ ਹੈ। ਇਸ ''ਚ ਅਭਿਸ਼ੇਕ, ਜਾਨ ਅਬਰਾਹਾਮ, ਸੁਨੀਲ ਸ਼ੈਟੀ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।