ਅਭਿਸ਼ੇਕ ਬੱਚਨ ਦੀ ਨਵੀਂ ਫ਼ਿਲਮ ਦਾ ਟੀਜ਼ਰ ਰਿਲੀਜ਼, ਜੇਲ੍ਹ ਤੋਂ ਕਰਨਗੇ 10ਵੀਂ ਦੀ ਪੜ੍ਹਾਈ

03/14/2022 4:49:15 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦਾ ਕਰੀਅਰ ਗ੍ਰਾਫ ਪਿਛਲੇ ਕੁਝ ਸਮੇਂ ਤੋਂ ਵਧੀਆ ਚੱਲ ਰਿਹਾ ਹੈ। ਅਦਾਕਾਰ ਨੂੰ ਚੰਗੇ ਕਿਰਦਾਰ ਮਿਲ ਰਹੇ ਹਨ, ਜਿਸ ਨੂੰ ਉਹ ਪੂਰੀ ਈਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਅਭਿਸ਼ੇਕ ਬੱਚਨ ਦੇ ਅਭਿਨੈ ਦੀ ਆਲੋਚਨਾ ਪਹਿਲਾਂ ਤੋਂ ਹੁੰਦੀ ਰਹੀ ਹੈ ਪਰ ਅਦਾਕਾਰ ਨੇ ਪਿਛਲੇ ਕੁਝ ਸਾਲਾਂ ’ਚ ਲੋਕਾਂ ਦੀ ਇਸ ਧਾਰਨਾ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ’ਚ ਓ. ਟੀ. ਟੀ. ਪਲੇਟਫਾਰਮ ਦਾ ਵੀ ਅਹਿਮ ਯੋਗਦਾਨ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਹੁਣ ਨੈੱਟਫਲਿਕਸ ’ਤੇ ਅਦਾਕਾਰ ਦੀ ਇਕ ਹੋਰ ਫ਼ਿਲਮ ਆਉਣ ਜਾ ਰਹੀ ਹੈ। ਅਭਿਸ਼ੇਕ ਦੀ ‘ਦਸਵੀਂ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਆਪਣੀ ਨਵੀਂ ਫ਼ਿਲਮ ’ਚ ਅਭਿਸ਼ੇਕ ਜੇਲ੍ਹ ’ਚ ਦਸਵੀਂ ਦੀ ਪ੍ਰੀਖਿਆ ਪਾਰ ਕਰਦੇ ਨਜ਼ਰ ਆਉਣਗੇ।

 
 
 
 
View this post on Instagram
 
 
 
 
 
 
 
 
 
 
 

A post shared by Abhishek Bachchan (@bachchan)

ਟੀਜ਼ਰ ’ਚ ਉਹ ਆਪਣੀ ਜਾਣ-ਪਛਾਣ ਕਰਵਾਉਂਦੇ ਨਜ਼ਰ ਆ ਰਹੇ ਹਨ। ਅਦਾਕਾਰ ਪੂਰੇ ਟਸ਼ਨ ’ਚ ਹਨ। ਉਹ ਵੀਡੀਓ ’ਚ ਜੇਲ੍ਹ ਦੇ ਕੈਦੀਆਂ ਨਾਲ ਗੱਲਬਾਤ ਕਰ ਰਹੇ ਹਨ। ਉਹ ਕਹਿ ਰਹੇ ਹਨ, ‘ਅਪਰਾਧੀਓ, ਜ਼ਿਆਦਾ ਰੌਲਾ ਹੁਣ ਤੋਂ ਨਹੀਂ ਪੈਣਾ ਚਾਹੀਦਾ, ਮੈਂ ਜੇਲ੍ਹ ਤੋਂ 10ਵੀਂ ਦੀ ਤਿਆਰੀ ਕਰ ਰਿਹਾ ਹਾਂ ਤੇ ਇਹ ਮੇਰਾ ਰਾਈਟ ਟੂ ਐਜੂਕੇਸ਼ਨ ਹੈ।’ ਇੰਨਾ ਕਹਿੰਦਿਆਂ ਉਹ ਜੇਲ੍ਹ ਦੇ ਕੈਂਪਸ ’ਚ ਡਾਂਸ ਕਰਨ ਲੱਗ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh