ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਦਾ ਹੋਣਾ ਸੀ ‘ਕੇ. ਜੀ. ਐੱਫ. 2’ ਨਾਲ ਕਲੈਸ਼, ਕਿਹਾ- ‘ਸਾਡੀ ਕਿਸਮਤ ਚੰਗੀ ਸੀ ਕਿ...’

07/29/2022 12:01:07 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਆਮਿਰ ਫ਼ਿਲਮ ਦੀ ਜ਼ੋਰ-ਸ਼ੋਰ ਨਾਲ ਪ੍ਰਮੋਸ਼ਨ ਕਰ ਰਹੇ ਹਨ। ‘ਲਾਲ ਸਿੰਘ ਚੱਢਾ’ ਕਾਫੀ ਪਹਿਲਾਂ ਹੀ ਰਿਲੀਜ਼ ਹੋਣ ਵਾਲੀ ਸੀ ਪਰ ਫ਼ਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲੀ ਗਈ।

ਉਥੇ ਇਕ ਵਾਰ ਤਾਂ ਆਮਿਰ ਦੀ ਫ਼ਿਲਮ ਯਸ਼ ਦੀ ‘ਕੇ. ਜੀ. ਐੱਫ. 2’ ਨਾਲ ਕਲੈਸ਼ ਕਰਨ ਵਾਲੀ ਸੀ। ਹਾਲਾਂਕਿ ਅਜਿਹਾ ਹੋਇਆ ਨਹੀਂ। ਅਜਿਹੇ ’ਚ ਹੁਣ ਆਮਿਰ ਨੇ ਇਸ ਕਲੈਸ਼ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਆਮਿਰ ਖ਼ਾਨ ਨੇ ਕਿਹਾ, ‘‘ਮੈਨੂੰ ਯਾਦ ਹੈ ਜਦੋਂ ‘ਕੇ. ਜੀ. ਐੱਫ. 2’ ਰਿਲੀਜ਼ ਹੋਣ ਵਾਲੀ ਸੀ ਤਾਂ ਲੋਕਾਂ ਵਿਚਾਲੇ ਇਸ ਲਈ ਕਾਫੀ ਉਤਸ਼ਾਹ ਸੀ, ਮੇਰੇ ਦੋਸਤ ਵੀ ਉਤਸ਼ਾਹਿਤ ਸਨ।’’

ਆਮਿਰ ਨੇ ਅੱਗੇ ਕਿਹਾ, ‘‘ਫ਼ਿਲਮ ‘ਲਾਲ ਸਿੰਘ ਚੱਢਾ’ ਵੀ ‘ਕੇ. ਜੀ. ਐੱਫ. 2’ ਨਾਲ ਰਿਲੀਜ਼ ਹੋਣ ਵਾਲੀ ਸੀ ਪਰ ਸਾਡੀ ਕਿਸਮਤ ਚੰਗੀ ਸੀ ਕਿ ਰੈੱਡ ਚਿੱਲੀਜ਼ ਨੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਵੀ. ਐੱਫ. ਐਕਸ. ’ਚ ਅਜੇ ਥੋੜ੍ਹਾ ਹੋਰ ਸਮਾਂ ਲੱਗੇਗਾ। ਨਹੀਂ ਤਾਂ ਅਸੀਂ ਉਸੇ ਤਾਰੀਖ਼ ’ਤੇ ਫ਼ਿਲਮ ਰਿਲੀਜ਼ ਕਰਦੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh