''ਲਗਾਨ'' ਦੇ 21 ਸਾਲ ਪੂਰੇ ਹੋਣ ''ਤੇ ਆਮਿਰ ਖਾਨ ਨੇ ਟੀਮ ਨਾਲ ਘਰ ''ਚ ਮਨਾਇਆ ਜਸ਼ਨ (ਵੀਡੀਓ)

06/18/2022 3:24:14 PM

ਮੁੰਬਈ- ਅਦਾਕਾਰ ਆਮਿਰ ਖਾਨ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਟਾਰ ਹਨ, ਜਿਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਫਿਲਮਾਂ 'ਚੋਂ 'ਲਗਾਨ' ਵੀ ਸ਼ਾਮਲ ਹਨ, ਜਿਸ ਨੇ ਹਾਲ ਹੀ 'ਚ 21 ਸਾਲ ਪੂਰੇ ਕਰ ਲਏ ਹਨ। 'ਲਗਾਨ' ਦੇ 21 ਸਾਲ ਪੂਰੇ ਹੋਣ ਦਾ ਆਮਿਰ ਖਾਨ ਨੇ ਆਪਣੇ ਘਰ ਮਰੀਨਾ 'ਚ ਜਸ਼ਨ ਮਨਾਇਆ। ਇਸ ਮੌਕੇ ਨੂੰ ਸੈਲੀਬਿਰੇਟ ਕਰਨ ਫਿਲਮ ਦੀ ਸ਼ਾਨਦਾਰ ਸਟਾਰ ਕਾਸਟ ਵੀ ਉਨ੍ਹਾਂ ਦੇ ਘਰ ਪਹੁੰਚੀ, ਜਿਸ ਦੀ ਵੀਡੀਓ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। 


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ 'ਲਗਾਨ' ਦੇ 21 ਸਾਲ ਪੂਰੇ ਹੋਣ 'ਤੇ ਆਮਿਰ ਖਾਨ ਆਪਣੀ ਟੀਮ ਦੇ ਨਾਲ ਖੂਬ ਮਸਤੀ ਕਰ ਰਹੇ ਹਨ ਅਤੇ ਸਭ ਇਕ ਦੂਜੇ ਦੇ ਗਲੇ ਮਿਲਦੇ ਨਜ਼ਰ ਆ ਰਹੇ ਹਨ। ਇਸ ਮੌਕੇ 'ਤੇ ਫਿਲਮ ਦੇ ਡਾਇਰੈਕਟਰ ਆਸ਼ੁਤੋਸ਼ ਗੋਵਾਰੀਕਰ, ਅਖਿਲੇਂਦਰ ਮਿਸ਼ਰਾ, ਗ੍ਰੇਸੀ ਸਿੰਘ, ਯਸ਼ਪਾਲ ਸ਼ਰਮਾ, ਰਘੁਵੀਰ ਯਾਦਵ, ਰਾਜੇਸ਼ ਵਿਵੇਕ, ਉਪਾਧਿਆ, ਦਯਾ ਸ਼ੰਕਰ ਪਾਂਡੇ, ਰਾਜੇਂਦਰਨਾਥ ਜੁਤਸ਼ੀ, ਰਾਜਾ ਅਵਸਥੀ, ਸੁਹਾਸਿਨੀ ਮੁਲੇ, ਪ੍ਰਦੀਪ ਰਾਮ ਸਿੰਘ ਰਾਵਤ ਅਤੇ ਅਮੀਨ ਗਾਜੀ ਦੇ ਨਾਲ ਹੋਰ ਕਈ ਸ਼ਾਮਲ ਹਨ।

 
 
 
 
View this post on Instagram
 
 
 
 
 
 
 
 
 
 
 

A post shared by Aamir Khan Productions (@aamirkhanproductions)

ਵੀਡੀਓ ਦੇ ਬੈਕਰਾਊਂਡ 'ਚ ਫਿਲਮ ਦਾ ਗਾਣਾ 'ਚਲੋ ਚਲੋ' ਵੱਜ ਰਿਹਾ ਹੈ। 
 

Aarti dhillon

This news is Content Editor Aarti dhillon