ਫ਼ਿਲਮ ''ਰਾਕੇਟ ਗੈਂਗ'' ਦੀ ਪ੍ਰਮੋਸ਼ਨ ''ਚ ਜੁੱਟੇ ਆਦਿੱਤਿਆ ਸੀਲ ਤੇ ਨਿਕਿਤਾ ਨਾਲ ਖ਼ਾਸ ਗੱਲਬਾਤ

11/14/2022 10:59:50 AM

ਅਭਿਨੇਤਾ ਆਦਿੱਤਿਆ ਸੀਲ ਤੇ ਨਿਕਿਤਾ ਦੱਤਾ ਦੀ ਫ਼ਿਲਮ ‘ਰਾਕੇਟ ਗੈਂਗ’ ਸਿਨੇਮਾਘਰਾਂ ਵਿਚ ਦਸਤਕ ਦੇ ਚੁੱਕੀ ਹੈ। ਦੋਵੇਂ ਫ਼ਿਲਮ  ਦੀ ਪ੍ਰਮੋਸ਼ਨ ਵਿਚ ਜੁਟੇ ਹੋਏ ਹਨ। ਇਸੇ ਸਿਲਸਿਲੇ ਵਿਚ ਉਹ ਦਿੱਲੀ ਪਹੁੰਚੇ। ਫ਼ਿਲਮ ਦੇ ਕੁਝ ਤਜਰਬਿਆਂ, ਕਹਾਣੀ ਬਾਰੇ ਦੋਵਾਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਕਿੰਝ ਫੀਲ ਕਰ ਰਹੇ ਹੋ ਤੁਸੀਂ ਆਪਣੀ ਮੂਵੀ ਬਾਰੇ?
ਅਕੰਪਲਿਸ਼ ਵਾਲੀ ਫੀਲਿੰਗ ਆ ਰਹੀ ਹੈ ਕਿਉਂਕਿ ਇਹ ਫ਼ਿਲਮ  3 ਸਾਲ ਪਹਿਲਾਂ ਸ਼ੁਰੂ ਹੋਈ ਸੀ। ਤੁਸੀਂ ਜਾਣਗੇ ਹੋ ਕਿ 3 ਸਾਲਾਂ ਵਿਚ ਦੁਨੀਆ ਜਿਨ੍ਹਾਂ ਚੀਜ਼ਾਂ ਵਿਚੋਂ ਗੁਜ਼ਰੀ ਹੈ, ਲਾਕਡਾਊਨ ਦੇ ਉਪਰ ਲਾਕਡਾਊਨ, ਇਕ ਕੋਵਿਡ ਵੇਵ ਦੇ ਉਪਰ ਦੂਸਰੀ ਤਾਂ ਫ਼ਿਲਮ  ਦੇ ਨਾਲ ਵੀ ਅਜਿਹਾ ਹੀ ਕੁਝ ਹੋਇਆ। ਅਸੀਂ ਸ਼ੂਟ ਕਰਨ ਜਾਂਦੇ, ਕੋਵਿਡ ਵੇਵ ਆ ਜਾਂਦੀ, ਲਾਕਡਾਊਨ ਹੋ ਜਾਂਦਾ। ਅਸੀਂ ਦੂਸਰੀ ਵਾਰ ਟ੍ਰਾਈ ਕਰਦੇ ਹਾਂ ਤਾਂ ਡਾਇਰੈਕਟਰ ਨੂੰ ਕੋਵਿਡ ਹੋ ਜਾਂਦਾ ਹੈ, ਉਸ ਤੋਂ ਬਾਅਦ ਨਵੀਂ ਵੇਵ ਆ ਜਾਂਦੀ ਹੈ ਤਾਂ ਕਾਫ਼ੀ ਸਾਰੀਆਂ ਰੁਕਾਵਟਾਂ ਤੇ ਮੁਸੀਬਤਾਂ ਤੋਂ ਬਾਅਦ ਫਾਈਨਲੀ ਹੁਣ ਫ਼ਿਲਮ  ਰਿਲੀਜ਼ ਹੋ ਰਹੀ ਹੈ।
ਆਦਿੱਤਿਆ : ਫ਼ਿਲਮ  ਦੀ ਸ਼ੁਰੂਆਤ ਜਿਸ ਦਿਨ ਹੋਣੀ ਸੀ, ਸੈੱਟ ਤਿਆਰ ਸੀ, ਪ੍ਰੋਡਿਊਸਰ ਨੇ ਕਾਫ਼ੀ ਖਰਚਾ ਕੀਤਾ ਸੀ। ਸ਼ੂਟਿੰਗ ਤੋਂ ਦੋ ਦਿਨ ਪਹਿਲਾਂ ਲਾਕਡਾਊਨ ਅਨਾਊਂਸ ਹੋ ਗਿਆ। ਅਸੀਂ ਸੈੱਟ ਨੂੰ ਉਥੇ ਉਂਝ ਹੀ ਰੱਖਿਆ ਕਿ ਸ਼ਾਇਦ ਨਵੀਂ ਚੀਜ਼ ਹੈ ਕਿ ਕਦੋਂ ਖੁੱਲ੍ਹੇਗਾ, ਕੀ ਹੋਵੇਗਾ।

ਆਦਿੱਤਿਆ ਤੁਸੀਂ ਕਾਫੀ ਕੋ ਸਟਾਰਜ਼ ਨਾਲ ਕੰਮ ਕਰ ਚੁੱਕੇ ਹੋ। ਇਸ ਫ਼ਿਲਮ  ਵਿਚ ਪਹਿਲੀ ਵਾਰ ਗਰੁੱਪ ਆਫ਼ ਚਿਲਡਰਨ ਦੇ ਨਾਲ ਕੰਮ ਕੀਤਾ ਹੈ। ਐਕਸਪੀਰੀਐਂਸ ਕਿਹੋ ਜਿਹਾ ਸੀ?
ਅਸੀਂ ਬੱਚਿਆਂ ਨਾਲ ਕਾਫ਼ੀ ਮਜ਼ੇ ਲਏ, ਕਾਫ਼ੀ ਮਸਤੀ, ਹਾਸਾ ਮਜ਼ਾਕ ਕੀਤਾ। ਕਾਫ਼ੀ ਲੋਕ ਕਹਿੰਦੇ ਹਨ ਕਿ ਬੱਚਿਆਂ ਨਾਲ ਸ਼ੂਟ ਕਰਨਾ ਕਾਫ਼ੀ ਮੁਸ਼ਕਿਲ ਹੁੰਦਾ ਹੈ, ਅਨਪ੍ਰਡਿਕਟਿਬਲ ਹੁੰਦੇ ਹਨ। ਸਾਨੂੰ ਅਜਿਹੀ ਕੋਈ ਪ੍ਰਾਬਲਮ ਨਹੀ ਹੋਈ। ਸਾਡੇ ਲਈ ਬਹੁਤ ਸਰਪ੍ਰਾਈਜ਼ਿੰਗ ਸੀ ਕਿ ਬੱਚੇ ਇੰਨੇ ਅੰਡਰਸਟੈਂਡਿੰਗ ਸਨ, ਹੱਦ ਤੋਂ ਜ਼ਿਆਦਾ ਮਚਿਓਰ ਸਨ। ਬਹੁਤ ਆਸਾਨ ਸੀ ਉਨ੍ਹਾਂ ਨਾਲ ਕੰਮ ਕਰਨਾ। ਅਸੀਂ ਜਾਣਦੇ ਸੀ ਕਿ ਉਹ ਡਾਂਸਰ ਹਨ, ਡਾਂਸ ਤਾਂ ਇੰਝ ਹੀ ਕਰ ਲੈਣਗੇ।
ਮੈਨੂੰ ਲੱਗਦਾ ਹੈ ਕਿ ਐਕਟਿੰਗ ਕਰਵਾਉਣਾ ਇਕ ਵੱਡਾ ਚੈਲੇਂਜ ਹੋਵੇਗਾ। ਮੈਂ ਸਮਝ ਨਹੀਂ ਪਾਇਆ ਕਿ ਅਜਿਹੀ ਕੀ ਪਾਵਰ ਹੈ ਕਿ ਦੋ ਮਿੰਟ ਵਿਚ ਇਮੋਸ਼ਨ ਚੇਂਜ ਕਰ ਲੈਂਦੇ ਹਨ। ਇਕ ਵਾਰ ਤਾਂ ਰੋ ਰਹੇ ਹਨ ਤੇ ਸੀਨ ਖਤਮ ਹੋਣ ਤੋਂ ਬਾਅਦ ਵੀ ਰੋਂਦੇ ਰਹੇ ਤਾਂ ਉਨ੍ਹਾਂ ਨੂੰ ਗਲੇ ਲਾਇਆ। ਉਹ ਮੂਮੈਂਟ ਬਾਸਕੋ ਸਰ ਨੇ ਬਹੁਤ ਚੰਗੀ ਤਰ੍ਹਾਂ ਕੈਪਚਰ ਕੀਤਾ ਸੀ। ਇਨ੍ਹਾਂ ਬੱਚਿਆਂ ਵਿਚੋਂ ਜੋ ਡਿਟਰਮੀਨੇਸ਼ਨ ਹੈ, ਉਹ ਬਹੁਤ ਘੱਟ ਹੀ ਕਿਸੇ ਵਿਚ ਦਿਖਾਈ ਦਿੰਦਾ ਹੈ। ਇਹ ਬੱਚੇ ਸਾਡੇ ਲਈ ਇੰਸਪੀਰਸ਼ਨ ਹਨ।

ਫ਼ਿਲਮ ਦੇ ਟਰੇਲਰ ਵਿਚ ਇਕ ਮਾਂ ’ਤੇ ਬੇਸਡ ਇਕ ਇਮੋਸ਼ਨਲ ਗਾਣਾ ਹੈ, ਉਸ ਬਾਰੇ ਸਾਨੂੰ ਕੁਝ ਦੱਸੋ?
ਆਦਿੱਤਿਆ: 
ਬਾਸਕੋ ਸਰ ਨੇ ਕਿਹਾ ਸੀ ਮਾਂ ’ਤੇ ਇਕ ਗਾਣਾ ‘ਮਾਂ ਕੀ ਗੋਦੀ’ ਬਣਾਉਣਾ ਹੈ। ਉਸ ਨੂੰ ਫ਼ਿਲਮ  ਵਿਚ ਲੋਰੀ ਦੀ ਤਰ੍ਹਾਂ ਯੂਜ਼ ਕੀਤਾ ਹੈ। ਜਦ ਤੁਸੀਂ ਸੁਣੋਗੇ, ਵਿਜ਼ੂਅਲ ਦੇਖੋਗੇ ਤਾਂ ਤੁਹਾਡਾ ਦਿਲ ਛੂ ਲਵੇਗਾ। ਜਦ ਅਸੀਂ ਵੀ ਸੁਣਦੇ ਹਾਂ, ਵਿਜ਼ੂਅਲ ਦੇਖਦੇ ਹਾਂ ਤਾਂ ਰੋਣਾ ਆ ਜਾਂਦਾ ਹੈ। ਬੱਚਿਆਂ ਨੇ ਵੀ ਗਾਣੇ ਵਿਚ ਬਹੁਤ ਕੰਮ ਕੀਤਾ ਹੈ।
ਨਿਕਿਤਾ: 10 ਸਾਲਾਂ ’ਚ ਅਸੀਂ ਦੇਖਾਂਗੇ ਤਾਂ ਮਾਂ ਨੂੰ ਡੈਡੀਕੇਟਡ ਬਹੁਤ ਘੱਟ ਗਾਣੇ ਬਣੇ ਹਨ। ਮੈਨੂੰ ਤਾਂ ਸਿਰਫ਼ ਦੋ ਗਾਣੇ ਧਿਆਨ ਵਿਚ ਹਨ, ‘ਲੁਕਾ ਛਿਪੀ’ ਤੇ ‘ਤਾਰੇ ਜ਼ਮੀਨ ਪਰ’ ਅਸੀਂ ਕੁਝ ਨਵਾਂ ਕਰਨ ਦਾ ਯਤਨ ਕੀਤਾ, ਜੋ ਮਾਂ ਨੂੰ ਡੈਡੀਕੇਟਡ ਹੈ।

ਇਸ ਫ਼ਿਲਮ  ਵਿਚ ਤੁਹਾਨੂੰ ਕੀ ਨਵਾਂ ਸਿੱਖਣ ਨੂੰ ਮਿਲਿਆ?
ਆਦਿੱਤਿਆ: 
ਬਹੁਤ ਇਨੋਸੈਂਟ ਜਿਹੀ ਸਟੋਰੀ ਹੈ। ਬਹੁਤ ਟਾਈਮ ਲੱਗ ਗਿਆ ਫ਼ਿਲਮ  ਬਣਨ ਵਿਚ, ਕਾਫ਼ੀ ਵਾਰ ਲੱਗਾ ਕਿ ਕਿਤੇ ਵਿਚ ਹੀ ਨਾ ਰੋਕਣੀ ਪਏ। ਇਹ ਇਕ ਆਦਮੀ, ਬਾਸਕੋ ਸਰ ਦਾ ਵਿਜ਼ਨ ਸੀ ਕਿ ਮੈਨੂੰ ਬਣਾਉਣ ਵਿਚ 11 ਸਾਲ ਲੱਗ ਗਏ ਤੇ ਬਿਨਾਂ ਕੰਪਰੋਮਾਈਜ਼ ਪੂਰੀ ਕਰਨੀ ਹੈ। ਜਿਸ ਤਰ੍ਹਾਂ ਫ਼ਿਲਮ  ਬਣਾਈ ਏ, ਉਸ ਲਈ ਬਾਸਕੋ ਸਰ ਲੲਾ ਇੱਜ਼ਤ ਹੋਰ ਵੀ ਵਧ ਗਈ ਹੈ।
ਨਿਤਿਕਾ: ਇਹ ਪੂਰੀ ਤਰ੍ਹਾਂ ਵਨਮੈਨ ਸ਼ੋਅ ਹੈ। ਹਾਂ ਮੰਨਦੀ ਹਾਂ ਕਿ ਲੋਕਾਂ ਨੇ ਵੀ ਸੁਪੋਰਟ ਕੀਤਾ ਹੈ। ਇਨ੍ਹਾਂ ਤਿੰਨ ਸਾਲਾਂ ਵਿਚ ਬਹੁਤ ਰੁਕਾਵਟਾਂ ਆਈਆਂ ਹਨ, ਅਸੀਂ ਇਨ੍ਹਾਂ ਚੀਜ਼ਾਂ ਤੋਂ ਉਭਰ ਪਾਏ ਤਾਂ ਸਿਰਫ਼ ਬਾਸਕੋ ਸਰ ਦੇ ਕਾਰਨ।

ਜੇਕਰ ਬੱਚੇ ਇਸ ਫ਼ਿਲਮ ਨੂੰ ਦੇਖਣ ਜਾਣਗੇ ਤਾਂ ਕੀ ਮੌਰਲ ਆਫ਼ ਦੀ ਸਟੋਰੀ ਐਕਸਪੈਕਟ ਕਰ ਸਕਦੇ ਹਨ?
ਈਮਾਨਦਾਰੀ ਨਾਲ ਕਹਾਂ ਤਾਂ ਬਹੁਤ ਸਾਰੇ ਮੌਰਲਜ਼ ਹਨ। ਵਨ ਲਾਈਨਰਜ਼ ਤੁਹਾਨੂੰ ਬਹੁਤ ਮਿਲਣਗੇ, ਜੋ ਬੱਚਿਆਂ ਨੂੰ ਚੰਗੀ ਸਿੱਖ ਦੇ ਸਕਦੇ ਹਨ। ਮੇਨ ਮਕਸਦ ਬੱਚਿਆਂ ਨੂੰ ਐਂਟਰਟੇਨ ਕਰਨਾ ਹੈ। ਜਿਵੇਂ ਕਿ ਤੁਸੀਂ ਕਿਹਾ, ਉਨ੍ਹਾਂ ਦੇ ਏਜ ਗਰੁੱਪ ਲਈ, ਉਨ੍ਹਾਂ ਨੂੰ ਐਂਟਰਟੇਨ ਕਰਨ ਲਈ ਬਹੁਤ ਕੁਝ ਹੈ ਨਹੀਂ, ਜੋ ਵੀ ਹੈ ਬਹੁਤ ਘੱਟ ਹੈ। ਕਾਫ਼ੀ ਟਾਈਮ ਹੋ ਗਿਆ ਹੈ ਜਦ ਬੱਚਿਆਂ ਲਈ ਕੋਈ ਫ਼ਿਲਮ  ਆਈ ਸੀ। ਹਿੰਦੀ ਸਿਨੇਮਾ ਵਿਚ ਬਹੁਤ ਸਮੇਂ ਤੋਂ ਬਾਅਦ ਅਜਿਹੀ ਫ਼ਿਲਮ  ਆਈ ਹੈ, ਜਿਸ ਨੂੰ ਬੱਚਿਆਂ ਦੇ ਨਾਲ ਦੇਖ ਸਕਦੇ ਹੋ। ਚਿਲਡਰਨ ਡੇ ’ਤੇ ਬੱਚਿਆਂ ਨੂੰ ਫ਼ਿਲਮ  ਦਿਖਾ ਕੇ ਇੰਜੁਆਏ ਕਰ ਸਕਦੇ ਹੋ।

ਬੱਚੇ ਇਕ ਸੀਨ ਵਿਚ ਉਈਜਾ ਬੋਰਡ ਦੀ ਵਰਤੋਂ ਕਰ ਰਹੇ ਹਨ। ਕੀ ਤੁਸੀਂ ਕਦੇ ਬਚਪਨ ਵਿਚ ਸਪਿਰਿਟ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ?
ਨਿਤਿਕਾ:
ਮੈਂ ਸੁਣਿਆ ਬਹੁਤ ਹੈ। ਅਸਲ ਵਿਚ ਮੈਂ ਕਾਲਜ ਦੇ ਹੋਸਟਲ ਵਿਚ ਰਹਿੰਦੀ ਸੀ। ਉਦੋਂ ਯਾਦ ਹੈ ਕੁਝ ਲੜਕੀਆਂ ਅਜਿਹਾ ਕਰਦੀਆਂ ਸਨ। ਇੰਨਾ ਡਰ ਫੈਲਿਆ ਹੋਇਆ ਸੀ ਕਿ ਇਹ ਲੜਕੀਆਂ ਕਰਦੀਆਂ ਹਨ ਤਾਂ ਹੋ ਸਕਦਾ ਹੈ ਕੁਝ ਹੋਵੇ, ਹੋਸਟਲ ਵਿਚ। ਪ੍ਰੀਖਿਆ ਦੇ ਟਾਈਮ ’ਤੇ ਅੱਧੀ ਰਾਤ ਨੂੰ ਪੜ੍ਹ ਰਹੇ ਹੁੰਦੇ ਸੀ ਤੇ ਬਈਚਾਂਸ ਪਾਣੀ ਗਰਮ ਕਰਨਾ ਹੁੰਦਾ ਹੈ ਤਾਂ ਇਕ ਫਲੋਰ ਉਪਰ ਜਾਣਾ ਹੁੰਦਾ ਸੀ, ਕਿਉਂਕਿ ਮਾਈਕ੍ਰੋਵੇਵ ਉਪਰ ਸੀ। ਉਦੋਂ ਕਾਰੀਡੋਰ ਵਿਚ ਚਲਦੇ ਸਮੇਂ ਅਜਿਹਾ ਲੱਗਦਾ ਸੀ ਕਿ ਜਿਵੇਂ ਕੋਈ ਤੁਹਾਡੇ ਪਿੱਛੇ ਭੱਜ ਰਿਹਾ ਹੈ। ਡਰ ਬਹੁਤ ਲੱਗਾ ਪਰ ਅਸੀਂ ਕਦੇ ਟ੍ਰਾਈ ਨਹੀਂ ਕੀਤਾ।
ਆਦਿੱਤਿਆ: ਜਿਸ ਚੀਜ਼ ਦੀ ਸਮਝ ਨਹੀਂ, ਉਸ ਨਾਲ ਪੰਗਾ ਕਦੇ ਨਾ ਲਵੋ।

ਤੁਹਾਡੀ ਫ਼ਿਲਮ  ਰਿਲੀਜ਼ ਹੋ ਰਹੀ ਹੈ, ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਫ਼ਿਲਮ  ਬਾਰੇ?
ਆਦਿੱਤਿਆ :
ਸਿੰਪਲ ਸੰਦੇਸ਼ ਹੈ ਕਿ ਪਲੀਜ਼ ਬੱਚਿਆਂ ਨਾਲ ਫ਼ਿਲਮ ਦੇਖੋ ਤੇ ਇੰਜੁਆਏ ਕਰੋ। ਬਹੁਤ ਸਮੇਂ ਬਾਅਦ ਕੋਈ ਅਜਿਹੀ ਫ਼ਿਲਮ  ਬਣੀ ਹੈ, ਜੋ ਬੱਚਿਆਂ ਨਾਲ ਦੇਖ ਸਕਦੇ ਹੋ। ਮੇਰੀ ਗਾਰੰਟੀ ਕਿ ਜਿੰਨੀ ਦੇਰ ਵੀ ਤੁਸੀਂ ਫ਼ਿਲਮ  ਦੇਖੋਗੇ ਐਂਟਰਟੇਨ ਹੋ ਕੇ ਨਿਕਲੋਗੇ। ਚਿਲਡਰਨ ਡੇ ’ਤੇ ਇਹ ਸਾਡੇ ਵੱਲੋਂ ਬੱਚਿਆਂ ਲਈ ਗਿਫ਼ਟ ਹੈ। ਇਸ ਵਿਚੋਂ ਬੱਚੇ ਖੁਸ਼ ਹੋ ਕੇ ਨਿਕਲਣਗੇ ਤੇ ਕੁਝ ਨਾ ਕੁਝ ਸਿੱਖ ਕੇ ਨਿਕਲਣਗੇ।
ਨਿਤਿਕਾ: ਅਸੀਂ ਇੰਝ ਕਹਿ ਰਹੇ ਹਾਂ ਕਿ ਫ਼ਿਲਮ  ਬੱਚਿਆਂ ਲਈ ਬਣਾਈ ਹੈ। ਇਹ ਫ਼ਿਲਮ  ਮਾਪਿਆਂ ਲਈ ਵੀ ਹੈ। ਤੁਹਾਡੇ ਬੱਚੇ ਇਕ ਅਜਿਹੀ ਫ਼ਿਲਮ  ਦੇਖਣ ਵਾਲੇ ਹਨ, ਜਿਸ ਨਾਲ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ।

ਫ਼ਿਲਮ  ਦਾ ਨਾਮ ਹੈ ਰਾਕੇਟ ਗੈਂਗ। ਜੇਕਰ ਤੁਸੀ ਫ਼ਿਲਮ ਦਾ ਟ੍ਰੇਲਰ ਦੇਖੋਗੇ ਤਾਂ ਤੁਸੀਂ ਰਿਲੇਟ ਨਹੀਂ ਕਰ ਪਾਉਂਦੇ। ਤਾਂ ਰਾਕੇਟ ਗੈਂਗ ਕੀ ਹੈ?
ਫ਼ਿਲਮ  ਵਿਚ ਤੁਹਾਨੂੰ ਬਹੁਤ ਸਾਰੇ ਸੰਦੇਸ਼ ਮਿਲਣਗੇ। ਉਸੇ ਤਰ੍ਹਾਂ ਰਾਕੇਟ ਗੈਂਗ ਨਾਂ ਵੀ ਇਕ ਸੰਦੇਸ਼ ਨਾਲ ਹੀ ਰਿਲੇਟਡ ਹੈ। ਜਦ ਤੁਸੀਂ ਫ਼ਿਲਮ  ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। ਤੁਸੀਂ ਪੁੱਛ ਰਹੇ ਸੀ ਕਿ ਬੱਚੇ ਕੀ ਸਿੱਖਣਗੇ, ਉਨ੍ਹਾਂ ਵਿਚੋਂ ਇਕ ਚੀਜ਼ ਹੈ।

sunita

This news is Content Editor sunita