47 ਸਾਲਾ ਸਾਹਿਲ ਖ਼ਾਨ ਨੇ ਕਰਵਾਇਆ ਦੂਜਾ ਵਿਆਹ, 21 ਸਾਲ ਦੀ ਪਤਨੀ ਨਾਲ ਸ਼ੇਅਰ ਕੀਤੀ ਵੀਡੀਓ

02/19/2024 5:38:22 PM

ਮੁੰਬਈ (ਬਿਊਰੋ)- 'ਸਟਾਈਲ' ਤੇ 'ਐਕਸਕਿਊਜ਼ ਮੀ' ਵਰਗੀਆਂ ਕਾਮੇਡੀ ਫ਼ਿਲਮਾਂ ਨਾਲ ਮਸ਼ਹੂਰ ਹੋਏ ਅਦਾਕਾਰ ਸਾਹਿਲ ਖ਼ਾਨ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਏ। ਦਰਅਸਲ ਸਾਹਿਲ ਖ਼ਾਨ ਨੇ ਇਕ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਨਾਲ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵੀਡੀਓ ਦੀ ਕੈਪਸ਼ਨ 'ਚ ਦੱਸਿਆ ਹੈ ਕਿ ਉਨ੍ਹਾਂ ਦੇ ਨਾਲ ਬੈਠੀ ਖ਼ੂਬਸੂਰਤ ਔਰਤ ਉਨ੍ਹਾਂ ਦੀ ਪਤਨੀ ਹੈ, ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਗੈਵੀ ਚਾਹਲ ਨੇ ਬੁਲੰਦ ਕੀਤੀ ਆਵਾਜ਼, ਵੀਡੀਓ ਸਾਂਝੀ ਕਰ ਲੋਕਾਂ ਨੂੰ ਵੀ ਕੀਤੀ ਖ਼ਾਸ ਅਪੀਲ

ਸਾਹਿਲ ਖ਼ਾਨ ਨੇ ਕੈਪਸ਼ਨ 'ਚ ਕੀ ਲਿਖਿਆ? 
ਸਾਹਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਕਿਸ਼ਤੀ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਕਿਸ਼ਤੀ 'ਚ ਇਕ ਔਰਤ ਵੀ ਹੈ, ਜੋ ਸਾਹਿਲ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਉਨ੍ਹਾਂ ਦੀ ਪਤਨੀ ਹੈ। ਸਾਹਿਲ ਨੇ ਦਿਲ ਦੇ ਇਮੋਜੀ ਦੇ ਨਾਲ ਲਿਖਿਆ, "ਮੈਂ ਇਥੇ ਹਾਂ ਤੇ ਇਹ ਮੇਰੀ ਬੇਬੀ #OneLifeOneLove ਹੈ, ਹੋਰ ਵੇਰਵਿਆਂ ਲਈ ਮੇਰੀ ਸਟੋਰੀ ਵੇਖੋ।" ਅਜੇ ਤੱਕ ਸਾਹਿਲ ਨੇ ਆਪਣੀ ਪਤਨੀ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਉਮਰ ਦਾ ਅੰਤਰ ਕੀ ਹੈ? 
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਲਿਖਿਆ ਹੈ ਕਿ 47 ਸਾਲ ਦੇ ਸਾਹਿਲ ਨੇ ਆਪਣੀ 21 ਸਾਲ ਦੀ ਗਰਲਫ੍ਰੈਂਡ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਅਜੇ ਤੱਕ ਸਾਹਿਲ ਦੀ ਪਤਨੀ ਦੀ ਉਮਰ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਸੱਚ ਹੈ ਕਿ ਇਹ ਜੋੜੀ ਬਹੁਤ ਪਿਆਰੀ ਲੱਗ ਰਹੀ ਹੈ। ਹਰ ਕੋਈ ਇਸ ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਪਹਿਲਾ ਵਿਆਹ ਨਿਗਾਰ ਖ਼ਾਨ ਨਾਲ ਹੋਇਆ ਸੀ 
ਦੱਸ ਦੇਈਏ ਕਿ ਸਾਹਿਲ ਖ਼ਾਨ ਨੇ ਸਾਲ 2003 'ਚ ਨਿਗਾਰ ਖ਼ਾਨ ਨਾਲ ਵਿਆਹ ਕਰਵਾਇਆ ਸੀ ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਦੋਵਾਂ ਦਾ ਸਾਲ 2005 'ਚ ਤਲਾਕ ਹੋ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita