ਦਾਊਦ ਇਬ੍ਰਾਹਿਮ ’ਤੇ ਬਣ ਰਹੀਆਂ ਨੇ ਦੋ ਵੈੱਬ ਸੀਰੀਜ਼, ਰਾਮਗੋਪਾਲ ਵਰਮਾ ਤੇ ਫਰਹਾਨ ਅਖਤਰ ’ਚ ਲੱਗੀ ਦੌੜ

01/29/2021 5:46:52 PM

ਨਵੀਂ ਦਿੱਲੀ (ਬਿਊਰੋ)– ਅੱਤਵਾਦੀ ਦਾਊਦ ਇਬ੍ਰਾਹਿਮ ਦੇ ਜੀਵਨ ’ਤੇ 2 ਵੈੱਬ ਸੀਰੀਜ਼ ਬਣ ਰਹੀਆਂ ਹਨ ਤੇ ਇਹ ਦੋਵੇਂ ਜਲਦ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਣ ਵਾਲੀਆਂ ਹਨ। ਫਰਹਾਨ ਅਖਤਰ ਦੀ ਵੈੱਬ ਸੀਰੀਜ਼ ‘ਡੋਂਗਰੀ ਟੂ ਦੁਬਈ’ ਪੁਸਤਕ ’ਤੇ ਆਧਾਰਿਤ ਹੈ।

ਦੂਜੇ ਪਾਸੇ ਰਾਮ ਗੋਪਾਲ ਵਰਮਾ ਦੀ ਡੀ ਕੰਪਨੀ ਉਨ੍ਹਾਂ ਦੀ ਖੁਦ ਦੀ ਰਿਸਰਚ ’ਤੇ ਆਧਾਰਿਤ ਹੈ। ਦੋ ਵੱਡੇ ਫ਼ਿਲਮ ਨਿਰਦੇਸ਼ਕ ਜਲਦ ਅੱਤਵਾਦੀ ਦਾਊਦ ਇਬ੍ਰਾਹਿਮ ’ਤੇ ਵੈੱਬ ਸੀਰੀਜ਼ ਬਣਾਉਣ ਵਾਲੇ ਹਨ।

ਫਰਹਾਨ ਅਖਤਰ ਦੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕੋਰੋਨਾ ਲਾਕਡਾਊਨ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ। ਹੁਣ ਇਸ ਦੇ ਅੱਗੇ ਦੀ ਸ਼ੈਡਿਊਲ ਬਾਰੇ ਜਾਣਕਾਰੀ ਨਹੀਂ ਹੈ। ਇਸ ਬਾਰੇ ਪੁੱਛੇ ਜਾਣ ’ਤੇ ਲੇਖਕ ਹੁਸੈਨ ਜੈਦੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਰਾਮ ਗੋਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਉਹ ਕੀ ਬਣਾ ਰਹੇ ਹਨ।

ਨੋਟ– ਤੁਸੀਂ ਦਾਊਦ ਇਬ੍ਰਾਹਿਮ ’ਤੇ ਬਣ ਰਹੀ ਵੈੱਬ ਸੀਰੀਜ਼ ਬਾਰੇ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita