ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਕਮਾਈ ਦਾ ਲਿਆਂਦਾ ਤੂਫ਼ਾਨ, ਬਣਾ ਦਿੱਤੇ 10 ਨਵੇਂ ਰਿਕਾਰਡ

09/12/2023 4:28:59 PM

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਬਾਕਸ ਆਫਿਸ ’ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਅੱਜ ਤੁਹਾਨੂੰ ਇਸ ਖ਼ਬਰ ’ਚ ‘ਜਵਾਨ’ ਫ਼ਿਲਮ ਦੇ ਉਨ੍ਹਾਂ ਰਿਕਾਰਡਸ ਬਾਰੇ ਦੱਸਾਂਗੇ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰੁਕੀਆਂ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ, ਹੁਣ ਪਟਿਆਲਾ ’ਚ ਦਰਜ ਹੋਈ ਸ਼ਿਕਾਇਤ

ਜਵਾਨ ਦੇ 10 ਨਵੇਂ ਰਿਕਾਰਡ

1. ਓਪਨਿੰਗ ਡੇ ’ਤੇ ਵਰਲਡਵਾਈਡ 129.6 ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ

2. ਸਿੰਗਲ ਡੇ ’ਤੇ ਭਾਰਤ ’ਚ ਹਿੰਦੀ ਭਾਸ਼ਾ ’ਚ 71.63 ਕਰੋੜ ਕਮਾਉਣ ਵਾਲੀ ਪਹਿਲੀ ਫ਼ਿਲਮ

3. ਹਿੰਦੀ ਵਰਜ਼ਨ ’ਚ ਪਹਿਲੇ ਸ਼ਨੀਵਾਰ 68.72 ਕਰੋੜ ਤੋਂ ਵੱਧ ਕਮਾਈ ਕਰਕੇ ਰਚਿਆ ਇਤਿਹਾਸ 

4. ਪਹਿਲੇ ਐਤਵਾਰ ਹਿੰਦੀ ਵਰਜ਼ਨ ’ਚ ਸਭ ਤੋਂ ਵੱਧ 71.63 ਕਰੋੜ ਦੀ ਕਮਾਈ ਕਰਨ ਦਾ ਰਿਕਾਰਡ

5. 384.69 ਕਰੋੜ ਨਾਲ ਫ਼ਿਲਮ 3 ਦਿਨਾਂ ’ਚ ਸਭ ਤੋਂ ਵੱਧ ਕਲੈਕਸ਼ਨ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ

6. ਰਿਲੀਜ਼ ਦੇ 4 ਦਿਨਾਂ ’ਚ ਤੇਜ਼ੀ ਨਾਲ ਵਰਲਡਵਾਈਡ 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ

7. ਯੂ. ਐੱਸ. ਬਾਕਸ ਆਫਿਸ ’ਤੇ ਓਪਨਿੰਗ ਡੇ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ

8. ਤੇਜ਼ੀ ਨਾਲ ਭਾਰਤ ’ਚ 300 ਕਰੋੜ ਦੀ ਕਮਾਈ ਵਾਲੀ ਪਹਿਲੀ ਹਿੰਦੀ ਫ਼ਿਲਮ

9. 44 ਕਰੋੜ ਰੁਪਏ ਤੋਂ ਵੱਧ ਐਡਵਾਂਸ ਬੁਕਿੰਗ ਦਾ ਰਿਕਾਰਡ ਬਣਾਇਆ

10. ਪਹਿਲੀ ਹਿੰਦੀ ਫ਼ਿਲਮ, ਜਿਸ ਨੇ ਡਬ ਵਰਜ਼ਨ ’ਚ 4 ਦਿਨਾਂ ’ਚ 34.08 ਕਰੋੜ ਦੀ ਕਲੈਕਸ਼ਨ ਕੀਤੀ

ਦੱਸ ਦੇਈਏ ਕਿ ‘ਜਵਾਨ’ ਫ਼ਿਲਮ ਵਰਕਿੰਗ ਡੇਅਜ਼ ’ਤੇ ਵੀ ਚੰਗੀ ਕਮਾਈ ਕਰ ਰਹੀ ਹੈ। ਫ਼ਿਲਮ ਨੇ ਆਪਣੇ ਪਹਿਲੇ ਸੋਮਵਾਰ ਨੂੰ ਭਾਰਤ ’ਚ ਹਿੰਦੀ ਵਰਜ਼ਨ ’ਚ 30.50 ਕਰੋੜ, ਤਾਮਿਲ ਤੇ ਤੇਲਗੂ ਵਰਜ਼ਨ ’ਚ 2.42 ਕਰੋੜ ਤੇ ਦੁਨੀਆ ਭਰ ’ਚ 54.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ‘ਜਵਾਨ’ ਫ਼ਿਲਮ ਬਾਰੇ ਤੁਹਾਡਾ ਕੀ ਰੀਵਿਊ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh