''ਬਚਪਨ ਕਾ ਪਿਆਰ'' ਸਹਿਦੇਵ ਦਿਰਦੋ ''ਤੇ ਚੜ੍ਹਿਆ ''ਬੱਚਨ ਪਾਂਡੇ'' ਦਾ ਖੁਮਾਰ (ਵੀਡੀਓ)

03/27/2022 4:08:53 PM

ਮੁੰਬਈ- 'ਬਚਪਨ ਕਾ ਪਿਆਰ' ਫੇਮ ਸਹਿਦੇਵ ਦਿਰਦੋ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਕਸ਼ੈ ਕੁਮਾਰ ਦੀ ਫਿਲਮ 'ਬੱਚਨ ਪਾਂਡੇ' ਲੁੱਕ 'ਚ ਦਿਖ ਰਹੇ ਹਨ ਸਹਿਦੇਵ ਦਿਰਦੋ 'ਬੱਚਨ ਪਾਂਡੇ' ਦੇ ਡਾਇਲਾਗ 'ਤੇ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। 


ਸੋਸ਼ਲ ਮੀਡੀਆ ਦੇ ਪ੍ਰਸ਼ੰਸਕਾਂ ਨੂੰ ਸਹਿਦੇਵ ਦਿਰਦੋ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਨੇ ਇਸ ਵੀਡੀਓ 'ਤੇ ਮਜ਼ਾਕੀਆ ਅੰਦਾਜ਼ 'ਚ ਟਿੱਪਣੀ ਕੀਤੀ ਹੈ।ਇਸ ਵੀਡੀਓ ਦੇ ਨਾਲ ਸਹਿਦੇਵ ਨੇ ਕੈਪਸ਼ਨ 'ਚ ਲਿਖਿਆ-'ਗਾਡ ਫਾਦਰ ਬੋਲਦੇ ਹਨ'।


ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ 'ਚ ਸਹਿਦੇਵ ਦਿਰਦੋ ਦਾ 'ਬਚਪਨ ਕਾ ਪਿਆਰ' ਗਾਣਾ ਇੰਟਰਨੈੱਟ 'ਤੇ ਖੂਬ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਰੈਪਰ ਬਾਦਸ਼ਾਹ ਨੇ ਸਹਿਦੇਵ ਦੇ ਨਾਲ ਇਸ ਗਾਣੇ ਦਾ ਪੂਰਾ ਰੀਮਿਕਸ ਵਰਜਨ ਤਿਆਰ ਕੀਤਾ ਸੀ। 

 
 
 
 
View this post on Instagram
 
 
 
 
 
 
 
 
 
 
 

A post shared by Sahdev Dirdo (@viralboy_sahdev)


ਫਿਲਮ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫਿਲਮ 'ਬੱਚਨ ਪਾਂਡੇ' 18 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਜੈਕਲੀਨ ਫਰਨਾਂਡੀਜ਼ ਅਤੇ ਕ੍ਰਿਤੀ ਸੇਨਨ ਹਨ। ਫਿਲਮ ਤੋਂ ਉਮੀਦ ਕੀਤੀ ਗਈ ਸੀ, ਇਹ ਫਿਲਮ ਬਾਕਸ ਆਫਿਸ 'ਤੇ ਕੁਝ ਚੰਗਾ ਨਹੀਂ ਕਰ ਪਾ ਰਹੀ ਹੈ। ਅਨੁਪਮ ਖੇਰ ਦੀ ਫਿਲਮ 'ਦਿ ਕਸ਼ਮੀਰ ਫਾਈਲਸ' ਦੇ ਅੱਗੇ ਇਹ ਫਿੱਕੀ ਪੈ ਗਈ।

Aarti dhillon

This news is Content Editor Aarti dhillon