UK ''ਚ ਕੁਝ ਦਿਨਾਂ ''ਚ Oxford ਕੋਰੋਨਾ ਟੀਕਾ ਨੂੰ ਮਿਲ ਸਕਦੀ ਹੈ ਮਨਜ਼ੂਰੀ

12/29/2020 11:22:52 PM

ਲੰਡਨ/ਨਵੀਂ ਦਿੱਲੀ- ਬ੍ਰਿਟੇਨ ਇਸ ਹਫ਼ਤੇ ਆਕਸਫੋਰਡ-ਐਸਟ੍ਰਾਜ਼ੈਨੇਕਾ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਸਕਦਾ ਹੈ। ਫਾਈਨੈਸ਼ਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਸਰਕਾਰੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰਾਡਕਟਸ ਰੈਗੂਲੇਟਰੀ ਏਜੰਸੀ ਟੀਕੇ ਨੂੰ ਹਰੀ ਝੰਡੀ ਦੇਣ ਵਾਲੀ ਹੈ ਅਤੇ ਇਹ ਐਲਾਨ ਜਲਦ ਹੀ ਹੋ ਸਕਦਾ ਹੈ

ਹਾਲਾਂਕਿ, ਰੈਗੂਲੇਟਰ ਨੇ ਇਸ ਬਾਰੇ ਹੁਣ ਤੱਕ ਕੋਈ ਟਿਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮਾਈਕਲ ਗੋਵ ਨੇ ਵੀ ਸੋਮਵਾਰ ਸਵੇਰੇ ਮੀਡੀਆ ਇੰਟਰਵਿਊ ਵਿਚ ਇਸ ਬਾਰੇ ਕੁਝ ਨਹੀਂ ਕਿਹਾ ਪਰ ਕਿਹਾ ਕਿ ਇਸ ਦੀ ਮਨਜ਼ੂਰੀ ਦੇਸ਼ ਵਿਚ ਸਖ਼ਤ ਤਾਲਾਬੰਦੀ ਹਟਾਉਣ ਵਿਚ ਤੇਜ਼ੀ ਲਿਆ ਸਕਦੀ ਹੈ।

ਇਹ ਵੀ ਪੜ੍ਹੋ- 31 ਦਸੰਬਰ ਤੋਂ ਅੱਗੇ ਵਧਾਈ ਜਾ ਸਕਦੀ ਹੈ UK ਤੋਂ ਉਡਾਣਾਂ 'ਤੇ ਲਾਈ ਪਾਬੰਦੀ

ਜੇਕਰ ਆਕਸਫੋਰਡ-ਐਸਟ੍ਰਾਜ਼ੈਨੇਕਾ ਕੋਵਿਡ-19 ਟੀਕੇ ਨੂੰ ਕੁਝ ਦਿਨਾਂ ਵਿਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਦੇ ਸ਼ਾਟ ਜਨਵਰੀ ਵਿਚ ਉਪਲਬਧ ਹੋ ਸਕਦੇ ਹਨ। ਫਾਈਜ਼ਰ ਮਗਰੋਂ ਬ੍ਰਿਟੇਨ ਵਿਚ ਇਹ ਦੂਜਾ ਟੀਕਾ ਹੋਵੇਗਾ। ਸਰਕਾਰੀ ਅੰਕੜਿਆਂ ਅਨੁਸਾਰ, ਫਾਈਜ਼ਰ-ਬਾਇਓਨਟੈਕ ਟੀਕਾ ਹੁਣ ਤੱਕ ਯੂ. ਕੇ. ਵਿਚ 6,00,000 ਲੋਕਾਂ ਨੂੰ ਲਾਇਆ ਜਾ ਚੁੱਕਾ ਹੈ। ਗੌਰਤਲਬ ਹੈ ਕਿ ਯੂ. ਕੇ. ਵਿਚ ਆਕਸਫੋਰਡ-ਐਸਟ੍ਰਾਜ਼ੈਨੇਕਾ ਕੋਵਿਡ-19 ਟੀਕੇ ਨੂੰ ਮਨਜ਼ੂਰੀ ਨਾਲ ਭਾਰਤੀ ਰੈਗੂਲੇਟਰ ਵੀ ਇਸ 'ਤੇ ਜਲਦ ਹੀ ਵਿਚਾਰ ਕਰ ਸਕਦਾ ਹੈ। ਭਾਰਤ ਵਿਚ ਇਸ ਟੀਕੇ ਦੇ ਸ਼ਾਟ ਸੀਰਮ ਇੰਸਟੀਚਿਊਟ ਤਿਆਰ ਕਰ ਰਿਹਾ ਹੈ ਅਤੇ ਉਸ ਵੱਲੋਂ ਇੱਥੇ ਕੀਤੇ ਗਏ ਟ੍ਰਾਇਲਜ਼ ਦੇ ਅੰਕੜੇ ਵੀ ਜਮ੍ਹਾ ਕਰਾਏ ਗਏ ਹਨ। ਭਾਰਤ ਜਨਵਰੀ ਤੱਕ ਸੰਭਾਵਤ ਟੀਕੇ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ਵਿਚ ਆਕਸਫੋਰਡ ਦਾ ਕੋਵਿਡ-19 ਟੀਕਾ ਭਾਰਤ 'ਚ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਪਹਿਲਾ ਟੀਕਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਵਿਸ਼ਵ ਭਰ 'ਚ ਮਹਾਮਾਰੀ ਪਹੁੰਚਾਉਣ ਵਾਲੇ ਵੁਹਾਨ 'ਚ ਕੋਰੋਨਾ ਟੀਕਾਕਰਨ ਸ਼ੁਰੂ

Sanjeev

This news is Content Editor Sanjeev