ਵਪਾਰਕ ਤਣਾਅ ਵਧਣ ਨਾਲ ਕੱਚਾ ਤੇਲ ਚਾਰ ਫੀਸਦੀ ਤੋਂ ਜ਼ਿਆਦਾ ਟੁੱਟਿਆ

05/24/2019 7:58:27 AM

ਲੰਡਨ—ਅਮਰੀਕਾ-ਚੀਨ ਵਪਾਰਕ ਰਿਸ਼ਤੇ 'ਚ ਕੜਵਾਹਟ ਵਧਣ ਨਾਲ ਕੱਚੇ ਤੇਲ ਦੇ ਬਾਜ਼ਾਰ 'ਚ ਵੀਰਵਾਰ ਨੂੰ ਚਾਰ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਲੰਡਨ ਦੇ ਜਿੰਸ ਬਾਜ਼ਾਰ 'ਚ ਗ੍ਰੀਨਵਿਚ ਮਾਨਕ ਸਮੇਂ ਦੇ ਅਨੁਸਾਰ 1450 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8.20 ਵਜੇ) ਬ੍ਰੈਂਟ ਕੱਚੇ ਤੇਲ ਦ ਕੀਮਤ 2.90 ਡਾਲਰ ਟੁੱਟ ਕੇ 68.09 ਡਾਲਰ ਪ੍ਰਤੀ ਬੈਰਲ 'ਤੇ ਚੱਲ ਰਿਹਾ ਹੈ। ਇਸ ਤਰ੍ਹਾਂ ਡਬਲਿਊ.ਟੀ.ਆਈ. ਕੱਚਾ ਤੇਲ ਵੀ 3.15 ਡਾਲਰ ਡਿੱਗ ਕੇ 58.27 ਡਾਲਰ ਪ੍ਰਤੀ ਬੈਰਲ 'ਤੇ  ਆ ਗਿਆ ਸੀ। ਚੀਨ ਦੀ ਦੂਰਸੰਚਾਰ ਕੰਪਨੀ ਹੁਆਵੇਈ ਦੇ ਖਿਲਾਫ ਅਮਰੀਕੀ ਪਾਬੰਦੀ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਪਹਿਲਾਂ ਤੋਂ ਚੱਲ ਰਿਹਾ ਵਪਾਰ ਤਣਾਅ ਹੋਰ ਵਧ ਗਿਆ ਹੈ। ਵਿਸ਼ਲੇਸ਼ਕਾਂ ਅਨੁਸਾਰ ਤਣਾਅ ਦੇ ਨਾਲ ਅਮਰੀਕੀ ਕੱਚੇ ਤੇਲ ਦੇ ਭੰਡਾਰ 'ਚ ਇਸ ਹਫਤੇ ਵਾਧੇ ਦੀ ਰਿਪੋਰਟ ਨਾਲ ਵੀ ਬਾਜ਼ਾਰ 'ਤੇ ਦਬਾਅ ਰਿਹਾ।

Aarti dhillon

This news is Content Editor Aarti dhillon